Asia Cup Final: ਦੁਬਈ (ਏਜੰਸੀ)। ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੀਰਵਾਰ ਨੂੰ ਮੈਚ ਰੈਫਰੀ ਰਿਚੀ ਰਿਚਰਡਸਨ ਦੁਆਰਾ ਕਰਵਾਈ ਗਈ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਦੀ ਸੁਣਵਾਈ ’ਚ ਸ਼ਾਮਲ ਹੋਏ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਅੱਜ ਇਹ ਸੁਣਵਾਈ ਹੋਈ। ਸੁਣਵਾਈ ਦੌਰਾਨ ਬੀਸੀਸੀਆਈ ਦੇ ਸੀਓਓ ਹੇਮਾਂਗ ਅਮੀਨ ਤੇ ਕ੍ਰਿਕੇਟ ਸੰਚਾਲਨ ਮੈਨੇਜਰ ਸੁਮੀਤ ਮੱਲਾਪੁਰਕਰ ਵੀ ਸੂਰਿਆਕੁਮਾਰ ਯਾਦਵ ਦੇ ਨਾਲ ਮੌਜ਼ੂਦ ਸਨ। ਸੁਣਵਾਈ ਦੌਰਾਨ ਸੂਰਿਆਕੁਮਾਰ ਯਾਦਵ ਨੂੰ ਅਧਿਕਾਰਤ ਚੇਤਾਵਨੀ ਦਿੱਤੀ ਗਈ ਹੈ। ਭਾਰਤੀ ਕਪਤਾਨ ’ਤੇ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਡੀਮੈਰਿਟ ਪੁਆਇੰਟ ਦਿੱਤਾ ਜਾ ਸਕਦਾ ਹੈ। ਬੀਸੀਸੀਆਈ ਨੇ ਭਾਰਤ ਵਿਰੁੱਧ ਸੁਪਰ ਫੋਰ ਮੈਚ ਦੌਰਾਨ ਭੜਕਾਊ ਇਸ਼ਾਰੇ ਕਰਨ ਲਈ ਪਾਕਿਸਤਾਨੀ ਕ੍ਰਿਕਟਰਾਂ ਹਾਰਿਸ ਰਉਫ ਤੇ ਸਾਹਿਬਜ਼ਾਦਾ ਫਰਹਾਨ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ।
ਇਹ ਖਬਰ ਵੀ ਪੜ੍ਹੋ : ਹਵਾਈ ਜ਼ਹਾਜ ’ਤੇ ਯਾਤਰਾ ਕਰਨ ਵਾਲੇ ਲੋਕ ਧਿਆਨ ਦੇਣ, ਇਹ ਏਅਰਪੋਰਟ ਹੋਇਆ ਬੰਦ!