Bihar Election 2025: ਬਿਹਾਰ ਚੋਣਾਂ ਲਈ ਭਾਜਪਾ ਨੇ ਕੀਤਾ ਵੱਡਾ ਐਲਾਨ, ਇਹ ਕੇਂਦਰੀ ਮੰਤਰੀ ਨੂੰ ਬਣਾਇਆ ਇੰਚਾਰਜ਼

Bihar Election 2025
Bihar Election 2025: ਬਿਹਾਰ ਚੋਣਾਂ ਲਈ ਭਾਜਪਾ ਨੇ ਕੀਤਾ ਵੱਡਾ ਐਲਾਨ, ਇਹ ਕੇਂਦਰੀ ਮੰਤਰੀ ਨੂੰ ਬਣਾਇਆ ਇੰਚਾਰਜ਼

Bihar Election 2025: ਪਟਨਾ (ਏਜੰਸੀ)। ਬਿਹਾਰ ’ਚ ਚੋਣ ਬਿਗਲ ਵਜਾ ਦਿੱਤਾ ਗਿਆ ਹੈ। ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਜਿਵੇਂ-ਜਿਵੇਂ ਚੋਣਾਂ ਦੀਆਂ ਤਾਰੀਖਾਂ ਨੇੜੇ ਆ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਦੀਆਂ ਰਣਨੀਤੀਆਂ ਵੀ ਤੇਜ਼ ਹੋ ਰਹੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਵਾਰ ਆਪਣੀ ਟੀਮ ’ਚ ਵੱਡਾ ਫੇਰਬਦਲ ਕੀਤਾ ਹੈ। ਭਾਜਪਾ ਨੇ ਬਿਹਾਰ ਸਮੇਤ ਤਿੰਨ ਸੂਬਿਆਂ ’ਚ ਚੋਣ ਕਾਰਜਾਂ ਨੂੰ ਸੰਭਾਲਣ ਲਈ ਕੁਝ ਮੁੱਖ ਹਸਤੀਆਂ ਨੂੰ ਨਿਯੁਕਤ ਕੀਤਾ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : IND vs WI Test Squad: ਵੈਸਟਇੰਡੀਜ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਵਾਰ ਉਪ ਕਪਤਾਨ ਬਦਲਿਆ

ਉਨ੍ਹਾਂ ਦੇ ਨਾਲ, ਪਾਰਟੀ ਨੇ ਦੋ ਸੀਨੀਅਰ ਨੇਤਾਵਾਂ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਹਨ : ਗੁਜਰਾਤ ਭਾਜਪਾ ਦੇ ਦਿੱਗਜ ਸੀਆਰ ਪਾਟਿਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ 25 ਸਤੰਬਰ ਨੂੰ ਜਾਰੀ ਇੱਕ ਪੱਤਰ ’ਚ ਅਧਿਕਾਰਤ ਤੌਰ ’ਤੇ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ। ਇਹ ਸਪੱਸ਼ਟ ਤੌਰ ’ਤੇ ਦਰਸ਼ਾਉਂਦਾ ਹੈ ਕਿ ਬਿਹਾਰ ਪਾਰਟੀ ਲਈ ਇੱਕ ਤਰਜੀਹ ਹੈ, ਕਿਉਂਕਿ ਉੱਥੇ ਚੋਣਾਂ ਡੇਢ ਮਹੀਨੇ ਦੇ ਅੰਦਰ ਹੋਣ ਦੀ ਉਮੀਦ ਹੈ। Bihar Election 2025

ਬਿਹਾਰ ’ਚ ਹੀ ਨਹੀਂ, ਭਾਜਪਾ ਨੇ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿੱਚ ਵੀ ਆਪਣੀ ਚੋਣ ਰਣਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | Bihar Election 2025

  • ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੂੰ ਪੱਛਮੀ ਬੰਗਾਲ ਲਈ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸੰਸਦ ਮੈਂਬਰ ਬਿਪਲਬ ਦੇਬ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਤਾਮਿਲਨਾਡੂ ’ਚ, ਸੰਸਦ ਮੈਂਬਰ ਬਿਜਯੰਤ ਪਾਂਡਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਤੇ ਰਾਜ ਮੰਤਰੀ ਮੁਰਲੀਧਰ ਮਾਹੋਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
  • ਇਨ੍ਹਾਂ ਦੋਵਾਂ ਸੂਬਿਆਂ ’ਚ ਚੋਣਾਂ ਅਜੇ ਕੁਝ ਮਹੀਨੇ ਦੂਰ ਹਨ, ਮਾਰਚ-ਅਪਰੈਲ 2026 ’ਚ ਬੰਗਾਲ ’ਚ, ਤੇ ਅਪਰੈਲ-ਮਈ 2026 ’ਚ ਤਾਮਿਲਨਾਡੂ ’ਚ, ਪਰ ਭਾਜਪਾ ਨੇ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਕੀ ਹੈ ਬਿਹਾਰ ਚੋਣ ਸਮੀਕਰਨ? | Bihar Election 2025

ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ, 2025 ਨੂੰ ਖਤਮ ਹੋ ਰਿਹਾ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸੂਬੇ ’ਚ ਵੋਟਾਂ 5 ਤੋਂ 15 ਨਵੰਬਰ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਸੱਤਾਧਾਰੀ ਐਨਡੀਏ ਨੂੰ ਆਪਣੀ ਪਕੜ ਬਣਾਈ ਰੱਖਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ ਵਿਰੋਧੀ ਧਿਰ ਇਸ ਵਾਰ ਸੱਤਾ ’ਚ ਵਾਪਸ ਆਉਣ ਲਈ ਯਤਨਸ਼ੀਲ ਹੈ। 243 ਸੀਟਾਂ ਵਾਲੇ ਬਿਹਾਰ ’ਚ ਸੱਤਾ ਦਾ ਰਸਤਾ ਆਸਾਨ ਨਹੀਂ ਹੈ। ਪਿਛਲੀ ਚੋਣ ’ਚ ਐਨਡੀਏ ਨੇ ਜਿੱਤ ਹਾਸਲ ਕੀਤੀ ਸੀ, ਪਰ ਇਸ ਵਾਰ ਵਿਰੋਧੀ ਧਿਰ, ਜਾਤੀ ਸਮੀਕਰਨਾਂ ਤੇ ਗੱਠਜੋੜਾਂ ਦੀ ਨਵੀਂ ਤਸਵੀਰ ਸਭ ਕੱੁਝ ਬਦਲ ਸਕਦੀ ਹੈ।