ਲਹਿਰਾਗਾਗਾ (ਰਾਜ ਸਿੰਗਲਾ)। Train Accident News: ਇੱਥੋਂ ਨੇੜਲੇ ਪਿੰਡ ਲਹਿਲ ਕਲਾਂ ਦੇ ਇੱਕ ਵਿਅਕਤੀ ਨੇ ਸਿਰ ਚੜ੍ਹੇ ਕਰਜ਼ੇ ਤੇ ਦਿਮਾਗੀ ਪਰੇਸ਼ਾਨੀ ਕਾਰਨ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਪਿੰਡ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਲਹਿਲ ਕਲਾਂ ਜਿਸ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਉਸ ਦੇ ਜਵਾਨ ਪੁੱਤਰ ਦੀ ਵੀ ਮੌਤ ਹੋ ਗਈ ਸੀ। Train Accident News
ਇਹ ਖਬਰ ਵੀ ਪੜ੍ਹੋ : NIA Court Punjab: ਹੁਣ ਪੰਜਾਬ ’ਚ ਵੀ ਚੱਲੇਗੀ ਐੱਨਆਈਏ ਦੀ ਅਦਾਲਤ, ਜਾਣੋ ਕਿੱਥੇ ਹੋਵੇਗਾ ਸੈਂਟਰ!
ਇਸ ਕਾਰਨ ਵੀ ਪਰੇਸ਼ਾਨ ਰਹਿੰਦਾ ਸੀ। ਸਿਰ ਚੜਿ੍ਹਆ ਕਰਜ਼ਾ ਤੇ ਦਿਮਾਗੀ ਪਰੇਸ਼ਾਨੀ ਹੀ ਕਰਮਜੀਤ ਸਿੰਘ ਦੀ ਮੌਤ ਦਾ ਕਾਰਨ ਬਣੀ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਕਾਫੀ ਦਿਨਾਂ ਤੋਂ ਪਰੇਸ਼ਾਨੀ ਅਤੇ ਸੁਸਤ ਰਹਿਣ ਲੱਗ ਗਿਆ ਸੀ। ਕੱਲ੍ਹ ਰਾਤ 8:20 ਵਜੇ ਲਹਿਰਾ ਤੋਂ ਜਾਖਲ ਜਾਣ ਵਾਲੀ ਟਰੇਨ ਦੇ ਥੱਲੇ ਜਾਖਲ ਨੇੜੇ ਆ ਕੇ ਜਾਨ ਦੇ ਦਿੱਤੀ। ਜਾਖਲ ਦੀ ਰੇਲਵੇ ਪੁਲਿਸ ਨੇ ਕਰਮਜੀਤ ਸਿੰਘ ਦੇ ਪੁੱਤਰ ਬਲਰਾਜ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮਿ੍ਰਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਤੇ ਇੱਕ ਧੀ ਨੂੰ ਛੱਡ ਗਿਆ ਹੈ। Train Accident News