17 ਫਰਵਰੀ ਤੋਂ 15 ਜੁਲਾਈ ਵਿਚਕਾਰ ਹੋਣਗੀਆਂ ਪ੍ਰੀਖਿਆਵਾਂ
CBSE Board Exams 2026: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦਿਆਰਥੀਆਂ ਲਈ ਜ਼ਰੂਰੀ ਖਬਰ ਹੈ। ਦੱਸ ਦੇਈਏ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਅਸਥਾਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 17 ਫਰਵਰੀ ਤੋਂ 15 ਜੁਲਾਈ, 2026 ਦੇ ਵਿਚਕਾਰ ਹੋਣਗੀਆਂ। ਇਸ ਸਮੇਂ ਦੌਰਾਨ, 10ਵੀਂ ਤੇ 12ਵੀਂ ਜਮਾਤ ਦੀਆਂ ਮੁੱਖ ਪ੍ਰੀਖਿਆਵਾਂ, ਖੇਡਾਂ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ, 10ਵੀਂ ਜਮਾਤ ਦੀਆਂ ਦੂਜੀਆਂ ਬੋਰਡ ਪ੍ਰੀਖਿਆਵਾਂ ਤੇ 12ਵੀਂ ਜਮਾਤ ਦੀਆਂ ਪੂਰਕ ਪ੍ਰੀਖਿਆਵਾਂ ਹੋਣਗੀਆਂ।
ਇਹ ਖਬਰ ਵੀ ਪੜ੍ਹੋ : Public Holiday: ਇਸ ਤਰੀਕ ਨੂੰ ਪੂਰੇ ਭਾਰਤ ਦੇ ਸਕੂਲ, ਕਾਲਜ਼ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਸਰਕਾਰ ਨੇ ਲਿਆ ਫੈਸਲਾ