
Sangrur News: ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਅਤਿ ਸ਼ਲਾਘਾਯੋਗ : ਨਗਰ ਕੌਂਸਲਰ
Sangrur News: ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਾਤਾਵਰਣ ਦੀ ਰੱਖਿਆ ਲਈ ਆਰੰਭ ਕੀਤੀ ਗਈ ਪਲਾਸਟਿਕ ਮੁਕਤ ਮੁਹਿੰਮ ਤਹਿਤ ਅੱਜ ਸੰਗਰੂਰ ਵਿਖੇ ਡੇਰਾ ਸ਼ਰਧਾਲੂਆਂ ਨੇ ਸੰਗਰੂਰ ਵਾਸੀਆਂ ਨੂੰ ਪਲਾਸਟਿਕ ਦੇ ਖਿਲਾਫ਼ ਹੋਕਾ ਦਿੱਤਾ ਉੱਥੇ ਲੋਕਾਂ ਨੂੰ ਕੱਪੜੇ ਦੇ ਥੈਲੇ ਵੀ ਵੰਡੇ ਗਏ। ਇਸ ਮੁਹਿੰਮ ਦੌਰਾਨ ਸੰਗਰੂਰ ਦੇ ਕਈ ਨਗਰ ਕੌਂਸਲਰਾਂ ਜਿਨਾਂ ਵਿੱਚ ਜੋਤੀ ਪ੍ਰਕਾਸ਼ ਗਾਬਾ, ਹਨੀ ਗਾਬਾ, ਸਤਿੰਦਰ ਸਿੰਘ ਸੈਣੀ, ਰਿਤੂ ਕੰਡਾ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਟੀਟੂ ਨੇ ਇਸ ਮੁਹਿੰਮ ਦਾ ਸਹਿਯੋਗ ਕਰਦਿਆਂ ਇਸ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲਰ ਰਿਤੂ ਕੰਡਾ ਨੇ ਕਿਹਾ ਕਿ ਪਲਾਸਟਿਕ ਸਾਡੇ ਸਰੀਰ ਲਈ ਬੇਹੱਦ ਹਾਨੀਕਾਰਕ ਹੈ। ਇਸ ਨਾਲ ਵਾਤਾਵਰਣ ਵੀ ਵੱਡੇ ਪੱਧਰ ਤੇ ਦੂਸ਼ਿਤ ਹੁੰਦਾ ਹੈ। ਅਸੀਂ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦਾ ਮੁਕੰਮਲ ਬਾਈਕਾਟ ਕਰਨ।
ਨਗਰ ਕੌਂਸਲਰ ਸਤਿੰਦਰ ਸੈਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਲੰਮੇ ਸਮੇਂ ਤੋਂ ਵਾਤਾਵਰਣ ਦੇ ਹੱਕ ਵਿੱਚ ਹੋਕਾ ਦਿੱਤਾ ਹੋਇਆ ਹੈ। ਪਲਾਸਟਿਕ ਦੇ ਖਿਲਾਫ਼ ਵਿੱਢੀ ਇਸ ਮੁਹਿੰਮ ਲੋਕਾਂ ਨੂੰ ਚੰਗਾ ਸੁਨੇਹਾ ਦੇਵੇਗੀ। ਪਲਾਸਟਿਕ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਪਿਛਲੇ ਲੰਮੇ ਸਮੇਂ ਤੋਂ ਹਰ ਖੇਤਰ ਵਿੱਚ ਮਾਨਵਤਾ ਭਲਾਈ ਦੇ ਕੰਮ ਕਰ ਰਿਹਾ ਹੈ, ਉੱਥੇ ਹੁਣ ਪਲਾਸਟਿਕ ਦੇ ਖਿਲਾਫ਼ ਆਰੰਭੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ।
Sangrur News
ਨਗਰ ਕੌਂਸਲਰ ਜੋਤੀ ਗਾਬਾ ਕਿਹਾ ਕਿ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕੰਮ ਆਰੰਭ ਤੋਂ ਹੀ ਕਰ ਰਿਹਾ ਹੈ ਅਤੇ ਇਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਖਿਲਾਫ਼ ਮੁਹਿੰਮ ਆਰੰਭ ਕਰਨੀ ਵੀ ਮਾਨਵਤਾ ਭਲਾਈ ਦੇ ਕੰਮ ਹੈ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਵਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ ਤੇ ਪਲਾਸਟਿਕ ਦੀ ਵਰਤੋਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ।
Read Also : ਫੇਜ਼ 8 ‘ਚ ਕਾਰਾਂ ਨੂੰ ਲੱਗੀ ਅੱਗ, ਫੋਰਟਿਸ ਹਸਪਤਾਲ ਦੇ ਨੇੜੇ ਖੜ੍ਹੀਆਂ 10 ਗੱਡੀਆਂ ਸੜੀਆ
ਨਗਰ ਕੌਂਸਲਰ ਹਨੀ ਗਾਬਾ ਨੇ ਕਿਹਾ ਕਿ ਇਹ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ ਕਿ ਉਨਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਸਾਡੇ ਸਰੀਰ ਅਤੇ ਵਾਤਾਵਰਣ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਬਹੁਤ ਹੀ ਸ਼ਾਨਦਾਰ ਹੈ, ਅਸੀਂ ਇਸ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ।
ਇਸ ਮੌਕੇ ’ਤੇ ਹੁਕਮ ਚੰਦ ਨਾਗਪਾਲ ਸੂਬਾ ਕਮੇਟੀ ਮੈਂਬਰ, ਮਨਜੀਤ ਸਿੰਘ ਇੰਸਾਂ ਸੂਬਾ ਕਮੇਟੀ ਮੈਂਬਰ ਡੇਰਾ ਸੱਚਾ ਸੌਦਾ, ਕ੍ਰਿਸ਼ਨ ਥਰੇਜਾ, ਜਗਰਾਜ ਸਿੰਘ ਰਿਟਾ: ਪੁਲਿਸ ਇੰਸਪੈਕਟਰ, ਮਦਨ ਲਾਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ।
ਸਬਜ਼ੀ ਮੰਡੀ, ਮੇਨ ਬਾਜ਼ਾਰ ਵਿੱਚ ਵੰਡੇ ਕੱਪੜੇ ਦੇ ਥੈਲੇ | Sangrur News
ਡੇਰਾ ਸ਼ਰਧਾਲੂਆਂ ਤੇ ਨਗਰ ਕੌਂਸਲਰਾਂ ਵੱਲੋਂ ਸੰਗਰੂਰ ਦੀ ਸਬਜ਼ੀ ਮੰਡੀ ਅਤੇ ਮੇਨ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਜਾ ਕੇ ਕੱਪੜੇ ਦੇ ਥੈਲੇ ਵਿਤਰਤ ਕੀਤੇ ਗਏ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਦੀ ਅਪੀਲ ਵੀ ਕੀਤੀ। ਲੋਕਾਂ ਵੱਲੋਂ ਇਸ ਮੁਹਿੰਮ ਦੀ ਭਰਵੀਂ ਸ਼ਲਾਘਾ ਕੀਤੀ ਗਈ।