Vande Bharat Punjab: ਪੰਜਾਬ ਨੂੰ ਮਿਲਿਆ ‘ਵੰਦੇ ਭਾਰਤ’ ਦਾ ਤੋਹਫ਼ਾ, ਜ਼ਮੀਨਾਂ ਦੇ ਭਾਅ ਵਧਾਵੇਗੀ ਇਹ ਯੋਜਨਾ, ਫਿਰੋਜ਼ਪੁਰ ਤੋਂ ਲੈ ਕੇ…

Vande Bharat Punjab
Vande Bharat Punjab: ਪੰਜਾਬ ਨੂੰ ਮਿਲਿਆ ‘ਵੰਦੇ ਭਾਰਤ’ ਦਾ ਤੋਹਫ਼ਾ, ਜ਼ਮੀਨਾਂ ਦੇ ਭਾਅ ਵਧਾਵੇਗੀ ਇਹ ਯੋਜਨਾ, ਫਿਰੋਜ਼ਪੁਰ ਤੋਂ ਲੈ ਕੇ...

Vande Bharat Punjab: ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੀਤਾ ਐਲਾਨ

  • ਮੁਹਾਲੀ-ਰਾਜਪੁਰਾ ਰੇਲਵੇ ਲਾਈਨ ਨੂੰ ਮਨਜ਼ੂਰੀ | Vande Bharat Punjab

Vande Bharat Punjab: ਨਵੀਂ ਦਿੱਲੀ/ਮੁਹਾਲੀ (ਐੱਮਕੇ ਸ਼ਾਇਨਾ)। ਹੜ੍ਹਾਂ ਨਾਲ ਜੂਝ ਰਹੇ ਪੰਜਾਬ ਨੂੰ ਰੇਲਵੇ ਨੇ ਦੋ ਵੱਡੇ ਪ੍ਰਾਜੈਕਟ ਦਿੱਤੇ ਹਨ ਰੇਲਵੇ ਨੇ ਮੁਹਾਲੀ-ਰਾਜਪੁਰਾ ਰੇਲਵੇ ਲਾਈ ਨੂੰ ਪ੍ਰਵਾਨ ਕਰ ਲਿਆ ਹੈ ਇਸ ਦੇ ਨਾਲ ਹੀ ਦਿੱਲੀ ਤੋਂ ਫਿਰੋਜ਼ਪੁਰ ਲਈ ‘ਵੰਡੇ ਮਾਤਰਮ’ ਰੇਲ ਸੇਵਾ ਵੀ ਸ਼ੁਰੂ ਹੋਵੇਗੀ ਇਹ ਐਲਾਨ ਅੱਜ ਦਿੱਲੀ ਵਿਖੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੀਤਾ ਮੁਹਾਲੀ-ਰਾਜਪੁਰਾ ਰੇਲਵੇ ਲਾਈਨ ਲਈ ਪੰਜਾਬ ਪਿਛਲੇ 50 ਸਾਲਾਂ ਤੋਂ ਮੰਗ ਕਰਦਾ ਆ ਰਿਹਾ ਸੀ ਇਹ 18 ਕਿਲੋਮੀਟਰ ਲੰਬੀ ਰੇਲ ਲਾਈਨ 443 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਮਾਲਵਾ ਖੇਤਰ ਨੂੰ ਸਿੱਧੇ ਰਾਜਧਾਨੀ ਚੰਡੀਗੜ੍ਹ ਨਾਲ ਜੋੜੇਗੀ।

ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਸੂਬਿਆਂ ਤੱਕ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਪਹਿਲਾਂ ਰੇਲਗੱਡੀ ਸਿੱਧੇ ਅੰਬਾਲਾ ਜਾਂਦੀ ਸੀ ਅਤੇ ਫਿਰ ਚੰਡੀਗੜ੍ਹ ਰਾਹੀਂ ਵਾਪਸ ਆਉਂਦੀ ਸੀ। ਹੁਣ ਇਹ ਟਰੈਕ ਰਾਜਪੁਰਾ ਦੇ ਸਰਾਏ ਬੰਜਾਰਾ ਸਟੇਸ਼ਨ ਨਾਲ ਜੁੜ ਜਾਵੇਗਾ। ਦੋਵਾਂ ਸਟੇਸ਼ਨਾਂ ਵਿਚਕਾਰ ਦੂਰੀ 66 ਕਿਲੋਮੀਟਰ ਸੀ। ਇਸ ਨਾਲ ਲੋਕਾਂ ਦੀ ਯਾਤਰਾ ਦੀ ਦੂਰੀ ਘੱਟ ਜਾਵੇਗੀ।

Vande Bharat Punjab

ਚੰਡੀਗੜ੍ਹ-ਰਾਜਪੁਰਾ ਪ੍ਰਾਜੈਕਟ ਲਈ ਤਿੰਨ ਸਾਲਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਾਜੈਕਟ ਦਾ ਪੂਰਾ ਸਮਰਥਨ ਕਰੇਗੀ, ਕਿਉਂਕਿ ਜ਼ਮੀਨ ਪ੍ਰਾਪਤੀ ਅਜੇ ਵੀ ਪੂਰੀ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਇੱਕ ਪੱਤਰ ਅੱਜ ਮੇਰੇ ਦਫ਼ਤਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਜਾਵੇਗਾ, ਅਤੇ ਮੈਂ ਉਨ੍ਹਾਂ ਨੂੰ ਇਸ ਮਾਮਲੇ ’ਤੇ ਵੀ ਬੁਲਾਵਾਂਗਾ। ਅੱਜ ਰੇਲਵੇ ਚੇਅਰਮੈਨ ਵੱਲੋਂ ਮੁੱਖ ਸਕੱਤਰ ਨੂੰ ਇੱਕ ਪੱਤਰ ਵੀ ਭੇਜਿਆ ਜਾਵੇਗਾ।

Read Also : ਪੰਜਾਬ ਸਰਕਾਰ ਦਾ ‘ਮਿਸ਼ਨ ਚੜ੍ਹਦੀ ਕਲਾ’ ਬਣਿਆ ਸਮਾਜਿਕ ਜ਼ਿੰਮੇਵਾਰੀ ਦਾ ਨਵਾਂ ਪ੍ਰਤੀਕ

ਰੇਲਵੇ ਸਟੇਸ਼ਨ ਨਾਲ ਸਬੰਧਤ ਕੰਮ 2026 ਤੱਕ ਪੂਰਾ ਹੋ ਜਾਵੇਗਾ।ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਪੰਜਾਬ ਨੂੰ ਰੇਲਵੇ ਬਜਟ ਵਿੱਚ 225 ਕਰੋੜ ਰੁਪਏ ਮਿਲਦੇ ਸਨ, ਜਿਸ ਨੂੰ ਹੁਣ ਵਧਾ ਕੇ 5,421 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ 24 ਗੁਣਾ ਵਾਧਾ ਦਰਸਾਉਂਦਾ ਹੈ। ਵਰਤਮਾਨ ਵਿੱਚ ਰੇਲਵੇ ਨੇ ਪੰਜਾਬ ਵਿੱਚ ਲਗਭਗ 25,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸੂਬੇ ਵਿੱਚ 407 ਅੰਡਰਪਾਸ ਅਤੇ ਫਲਾਈਓਵਰ ਬਣਾਏ ਗਏ ਹਨ। ਇਸ ਤੋਂ ਇਲਾਵਾ 30 ਨਵੇਂ ਅੰਮ੍ਰਿਤ ਸਟੇਸ਼ਨ ਬਣਾਏ ਜਾ ਰਹੇ ਹਨ, ਜਿਸ ਵਿੱਚ ਹਰੇਕ ਸਟੇਸ਼ਨ ’ਤੇ ਲਗਭਗ 20 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

Vande Bharat Punjab

ਪੰਜਾਬ ਦੀ 1,634 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਪੂਰੀ ਤਰ੍ਹਾਂ ਬਿਜਲੀਕਰਨ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ਫਿਰੋਜ਼ਪੁਰ ਛਾਉਣੀ ਤੋਂ ਚੱਲੇਗੀ ਅਤੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਛਾਉਣੀ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦੇ ਹੋਏ ਦਿੱਲੀ ਪਹੁੰਚੇਗੀ। 486 ਕਿਲੋਮੀਟਰ ਦੀ ਯਾਤਰਾ ਵਿੱਚ ਛੇ ਘੰਟੇ ਅਤੇ 40 ਮਿੰਟ ਲੱਗਣਗੇ। ਇਹ ਟਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ।

ਪੇਸ਼ ਕੀਤੀ ਗਈ ਸਲਾਈਡ ਦੇ ਅਨੁਸਾਰ ਇਹ ਟਰੇਨ ਫਿਰੋਜ਼ਪੁਰ ਛਾਉਣੀ ਤੋਂ ਸਵੇਰੇ 7:55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2:30 ਵਜੇ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ ਸ਼ਾਮ ਨੂੰ, ਇਹ ਦਿੱਲੀ ਤੋਂ ਸ਼ਾਮ 4:00 ਵਜੇ ਰਵਾਨਾ ਹੋਵੇਗੀ ਅਤੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਵੰਦੇ ਭਾਰਤ ਟਰੇਨਾਂ ਚੱਲਦੀਆਂ ਹਨ। ਇੱਕ ਅੰਮ੍ਰਿਤਸਰ ਤੋਂ ਦਿੱਲੀ ਅਤੇ ਦੂਜੀ ਅੰਮ੍ਰਿਤਸਰ ਤੋਂ ਕਟੜਾ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਦੱਸਿਆ ਕਿ ਰੇਲਵੇ ਆਪ੍ਰੇਸ਼ਨਾਂ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ। ਦੇਸ਼ ਦੇ 70 ਰੇਲ ਮੰਡਲਾਂ ਵਿੱਚੋਂ 29 ਨੇ 90% ਤੋਂ ਵੱਧ ਸਮੇਂ ਦੀ ਪਾਲਣਾ (ਪੰਕਚੁਐਲਿਟੀ) ਹਾਸਲ ਕੀਤੀ ਹੈ।