Giddarbaha News: ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਦਾ ਦੇਹਾਂਤ, ਭਾਰੀ ਗਿਣਤੀ ’ਚ ਲੋਕਾਂ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ

Giddarbaha News
Giddarbaha News: ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਦਾ ਦੇਹਾਂਤ, ਭਾਰੀ ਗਿਣਤੀ ’ਚ ਲੋਕਾਂ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ

Giddarbaha News: ਗਿੱਦੜਬਾਹਾ (ਰਾਜਵਿੰਦਰ ਬਰਾੜ)। ਗਿੱਦੜਬਾਹਾ ਦੇ ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਅੱਜ ਗਿੱਦੜਬਾਹਾ ਦੇ ਰਾਮਬਾਗ ਵਿਖੇ ਰਘੂਬੀਰ ਸਿੰਘ ਪ੍ਰਧਾਨ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਸੇਵਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। Raghubir Singh MLA Gidderbaha

ਰਘੂਬੀਰ ਸਿੰਘ ਪ੍ਰਧਾਨ ਪਹਿਲੀ ਵਾਰ ਸਾਲ 1969 ਅਤੇ ਸਾਲ 1976 ਵਿਚ ਦੂਜੀ ਵਾਰ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਬਣੇ। ਰਘੂਬੀਰ ਸਿੰਘ ਪ੍ਰਧਾਨ ਇਲਾਕੇ ਵਿਚ ਵੱਡਾ ਸਿਆਸੀ ਨਾਮ ਸਨ ਅਤੇ ਉਹ ਸਾਲ 1992 ਵਿਚ ਪਹਿਲੀ ਵਾਰ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ। ਇਸ ਤੋਂ ਇਲਾਵਾ ਰਘੂਬੀਰ ਸਿੰਘ ਪ੍ਰਧਾਨ ਐਮਐਮਡੀ ਡੀਏਵੀ ਕਾਲਜ ਅਤੇ ਜੇਐੱਨਜੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਦੇ ਬੀਤੇ ਕਰੀਬ 40 ਸਾਲਾਂ ਤੋਂ ਚੇਅਰਮੈਨ ਵੀ ਚੱਲੇ ਆ ਰਹੇ ਸਨ। Giddarbaha News

Read Also : ਮੁੱਖ ਮੰਤਰੀ ਮਾਨ ਦਾ ਵਾਅਦਾ! ਵਿਸ਼ੇਸ਼ ਗਿਰਦਾਵਰੀ ਨਾਲ ਮਿਲੇਗਾ ਹਰ ਕਿਸਾਨ ਨੂੰ ਨੁਕਸਾਨ ਦਾ ਮੁਆਵਜ਼ਾ

ਰਘੂਬੀਰ ਸਿੰਘ ਪ੍ਰਧਾਨ ਬੀਤੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ ਅਤੇ ਮੁਹਾਲੀ ਵਿਖੇ ਜੇਰੇ ਇਲਾਜ ਅਤੇ ਪਰੰਤੂ ਬੀਤੀ ਰਾਤ ਆਪਣੇ ਘਰ ਗਿੱਦੜਬਾਹਾ ਵਿਖੇ ਉਨ੍ਹਾਂ ਅੰਤਿਮ ਸਾਹ ਲਿਆ। ਰਘੂਬੀਰ ਸਿੰਘ ਪ੍ਰਧਾਨ ਦੇ ਦੇਹਾਂਤ ਨਾਲ ਇਲਾਕੇ ਦੀ ਰਾਜਨੀਤੀ ਵਿਚੋਂ ਇਕ ਯੁੱਗ ਦਾ ਅੰਤ ਹੋ ਗਿਆ।