Rishabh Pant: ਰਿਸ਼ਭ ਪੰਤ ਵੈਸਟਇੰਡੀਜ਼ ਟੈਸਟ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਹੋਣਗੇ ਮੁੱਖ ਵਿਕਟਕੀਪਰ

Rishabh Pant
Rishabh Pant: ਰਿਸ਼ਭ ਪੰਤ ਵੈਸਟਇੰਡੀਜ਼ ਟੈਸਟ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਹੋਣਗੇ ਮੁੱਖ ਵਿਕਟਕੀਪਰ

ਚੋਣਕਰਤਾਵਾਂ ਦੀ ਭਲਕੇ ਹੋਵੇਗੀ ਮੀਟਿੰਗ | Rishabh Pant

ਸਪੋਰਟਸ ਡੈਸਕ। Rishabh Pant: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਜੁੜੀ ਵੱਡੀ ਖਬਰ ਹੈ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੈਸਟਇੰਡੀਜ਼ ਵਿਰੁੱਧ ਆਉਣ ਵਾਲੀ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਰਹਿਣਗੇ। ਇਹ ਸੀਰੀਜ਼ 2 ਅਕਤੂਬਰ ਤੋਂ ਅਹਿਮਦਾਬਾਦ ’ਚ ਸ਼ੁਰੂ ਹੋਵੇਗੀ। ਭਾਰਤੀ ਚੋਣਕਾਰਾਂ ਦੀ 24 ਸਤੰਬਰ ਨੂੰ ਮੀਟਿੰਗ ਹੋਣ ਵਾਲੀ ਹੈ, ਜਿੱਥੇ ਅਜੀਤ ਅਗਰਕਰ ਦੀ ਅਗਵਾਈ ਵਾਲੀ ਕਮੇਟੀ ਸੀਰੀਜ਼ ਲਈ 15 ਮੈਂਬਰੀ ਟੀਮ ਦੀ ਚੋਣ ਕਰੇਗੀ। ਇਹ ਟੀਮ ਪਿਛਲੇ ਸਾਲ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਖੇਡਣ ਵਾਲੀ ਟੀਮ ਨਾਲੋਂ ਦੋ ਖਿਡਾਰੀ ਘੱਟ ਹੋਵੇਗੀ।

ਇਹ ਖਬਰ ਵੀ ਪੜ੍ਹੋ : CM Punjab: ਮੁੱਖ ਮੰਤਰੀ ਮਾਨ ਦਾ ਵਾਅਦਾ! ਵਿਸ਼ੇਸ਼ ਗਿਰਦਾਵਰੀ ਨਾਲ ਮਿਲੇਗਾ ਹਰ ਕਿਸਾਨ ਨੂੰ ਨੁਕਸਾਨ ਦਾ ਮੁਆਵਜ਼ਾ

ਐਂਡਰਸਨ-ਤੇਂਦੁਲਕਰ ਟਰਾਫੀ ਦੌਰਾਨ ਜ਼ਖਮੀ ਹੋਏ ਸਨ ਪੰਤ

ਰਿਸ਼ਭ ਪੰਤ ਇਸ ਸਾਲ ਦੇ ਸ਼ੁਰੂ ’ਚ ਇੰਗਲੈਂਡ ਵਿੱਚ ਖੇਡੀ ਗਈ ਐਂਡਰਸਨ-ਤੇਂਦੁਲਕਰ ਟਰਾਫੀ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦਾ ਮੈਨਚੈਸਟਰ ’ਚ ਚੌਥੇ ਟੈਸਟ ’ਚ ਖੱਬੇ ਪੈਰ ’ਤੇ ਸੱਟ ਲੱਗੀ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕੀਤੀ ਸੀ, ਪਰ ਆਖਰੀ ਟੈਸਟ ਤੋਂ ਪਹਿਲਾਂ ਉਨ੍ਹਾਂ ਦੀ ਜਗ੍ਹਾ ਐਨ ਜਗਦੀਸਨ ਨੇ ਲਈ ਸੀ।

ਰਿਸ਼ਭ ਪੰਤ ਇਸ ਸਮੇਂ ਬੰਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿੱਚ ਪੁਨਰਵਾਸ ਕਰ ਰਹੇ ਹਨ। ਉਹ ਆਪਣੀ ਕੰਡੀਸ਼ਨਿੰਗ ’ਤੇ ਕੰਮ ਕਰ ਰਹੇ ਹਨ ਤੇ ਮੈਡੀਕਲ ਟੀਮ ਤੋਂ ਹੋਰ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ। ਕ੍ਰਿਕੇਟ ’ਚ ਉਨ੍ਹਾਂ ਦੀ ਵਾਪਸੀ ਲਈ ਕੋਈ ਖਾਸ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ। ਵੈਸਟਇੰਡੀਜ਼ ਸੀਰੀਜ਼ ਤੋਂ ਬਾਅਦ, ਭਾਰਤ 19 ਅਕਤੂਬਰ ਤੋਂ ਅਸਟਰੇਲੀਆ ’ਚ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗਾ। Rishabh Pant

ਧਰੁਵ ਜੁਰੇਲ ਨਿਭਾਉਣਗੇ ਵਿਕਟਕੀਪਿੰਗ ਦੀ ਡਿਊਟੀ | Rishabh Pant

ਪੰਤ ਦੀ ਗੈਰਹਾਜ਼ਰੀ ’ਚ, ਧਰੁਵ ਜੁਰੇਲ ਵੈਸਟਇੰਡੀਜ਼ ਸੀਰੀਜ਼ ਵਿੱਚ ਭਾਰਤ ਦਾ ਮੁੱਖ ਵਿਕਟਕੀਪਰ ਹੋਣਗੇ। ਜੁਰੇਲ ਨੇ ਇੰਗਲੈਂਡ ਵਿਰੁੱਧ ਐਂਡਰਸਨ-ਤੇਂਦੁਲਕਰ ਟਰਾਫੀ ਦੇ ਆਖਰੀ ਦੋ ਟੈਸਟਾਂ ਵਿੱਚ ਵਿਕਟਕੀਪਿੰਗ ਕੀਤੀ ਸੀ। ਉਹ ਇਸ ਸਮੇਂ ਲਖਨਊ ’ਚ ਅਸਟਰੇਲੀਆ ਏ ਵਿਰੁੱਧ ਖੇਡ ਰਹੇ ਹਨ। ਐਨ. ਜਗਦੀਸਨ, ਜਿਸਨੇ ਅਸਟਰੇਲੀਆ ਏ ਵਿਰੁੱਧ ਪਾਰੀ ਦੀ ਸ਼ੁਰੂਆਤ ਕੀਤੀ ਤੇ ਜੁਰੇਲ ਨਾਲ ਵਿਕਟਕੀਪਿੰਗ ਡਿਊਟੀਆਂ ਸਾਂਝੀਆਂ ਕੀਤੀਆਂ, ਨੂੰ ਬੈਕਅੱਪ ਵਿਕਟਕੀਪਰ ਵਜੋਂ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਭਾਰਤ ਤੀਜੇ ਸਥਾਨ ’ਤੇ | Rishabh Pant

ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਇਹ ਦੋ ਮੈਚਾਂ ਦੀ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਭਾਰਤ ਇਸ ਸਮੇਂ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਟੀਮ ਨੇ ਹਾਲ ਹੀ ’ਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਕੀਤੀ। ਇਸ ਦੌਰਾਨ, ਵੈਸਟਇੰਡੀਜ਼ ਛੇਵੇਂ ਸਥਾਨ ’ਤੇ ਹੈ, ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਹਾਰ ਚੁੱਕਿਆ ਹੈ।