Punjab Railway News: ਪੰਜਾਬ ਨੂੰ ਰੇਲਵੇ ਦਾ ਵੱਡਾ ਤੋਹਫਾ, ਮਿਲੀ ਨਵੀਂ ਰੇਲਵੇ ਲਾਈਨ ਨੂੰ ਮਨਜ਼ੂਰੀ, ਵੇਖੋ ਰੂਟ…

Mohali Rajpura Rail Line
Punjab Railway News: ਪੰਜਾਬ ਨੂੰ ਰੇਲਵੇ ਦਾ ਵੱਡਾ ਤੋਹਫਾ, ਮਿਲੀ ਨਵੀਂ ਰੇਲਵੇ ਲਾਈਨ ਨੂੰ ਮਨਜ਼ੂਰੀ, ਵੇਖੋ ਰੂਟ...

Mohali Rajpura Rail Line: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ’ਚ ਨਵੀਂ ਰੇਲਵੇ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲਵੇ ਲਾਈਨ ਰਾਜ਼ਪੁਰਾ ਤੋਂ ਮੋਹਾਲੀ ਵਿਚਕਾਰ ਵਿਛਾਈ ਜਾਵੇਗੀ। ਲੰਬੇ ਸਮੇਂ ਤੋਂ ਉਡੀਕ ਰਹੇ ਮੋਹਾਲੀ-ਰਾਜ਼ਪੁਰਾ ਰੇਲ ਲਿੰਕ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਦਾ ਐਲਾਨ ਅੱਜ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਰੇਲ ਰਾਜ਼ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਰੇਲਵੇ ਲਾਈਨ ਦੀ ਮੰਗ ਪਿਛਲੇ 50 ਸਾਲਾਂ ਤੋਂ ਚੱਲੀ ਆ ਰਹੀ ਸੀ। ਇਹ ਰੇਲਵੇ ਲਾਈਨ ਰਾਜ਼ਧਾਨੀ ਚੰਡੀਗੜ੍ਹ ਨੂੰ ਮਾਲਵਾ ਖੇਤਰ, ਰਾਜਪੁਰਾ, ਪਟਿਆਲਾ, ਸੰਗਰੂਰ ਸਮੇਤ ਹੋਰ ਜ਼ਿਲ੍ਹਿਆਂ ਨਾਲ ਜੋੜੇਗਾ।

ਇਹ ਖਬਰ ਵੀ ਪੜ੍ਹੋ : Holiday: ਪੰਜਾਬ ’ਚ ਵੀਰਵਾਰ ਦੀ ਫਿਰ ਆ ਗਈ ਛੁੱਟੀ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕੀ ਹੈ ਇਸ ਦਿਨ