West Bengal: ਕੋਲਕਾਤਾ ’ਚ ਮੋਹਲੇਧਾਰ ਮੀਂਹ, ਸੜਕਾਂ ’ਤੇ ਭਰਿਆ ਤਿੰਨ ਫੁੱਟ ਤੱਕ ਪਾਣੀ, 3 ਦੀ ਮੌਤ

West Bengal
West Bengal: ਕੋਲਕਾਤਾ ’ਚ ਮੋਹਲੇਧਾਰ ਮੀਂਹ, ਸੜਕਾਂ ’ਤੇ ਭਰਿਆ ਤਿੰਨ ਫੁੱਟ ਤੱਕ ਪਾਣੀ, 3 ਦੀ ਮੌਤ

ਦੋ ਦਿਨਾਂ ਲਈ ਹੋਰ ਅਲਰਟ ਜਾਰੀ | West Bengal

West Bengal: ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਸੋਮਵਾਰ ਦੇਰ ਰਾਤ ਤੋਂ ਜਾਰੀ ਮੋਹਲੇਧਾਰ ਮੀਂਹ ਨੇ ਮੰਗਲਵਾਰ ਨੂੰ ਕਾਫ਼ੀ ਪਰੇਸ਼ਾਨੀ ਪੈਦਾ ਹੋਈ ਹੈ। ਕਈ ਇਲਾਕੇ ਗੋਡਿਆਂ ਤੱਕ ਪਾਣੀ ਨਾਲ ਭਰ ਗਏ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਦੌਰਾਨ, ਅਧਿਕਾਰੀਆਂ ਨੇ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਤਿੰਨ ਮੌਤਾਂ ਦੀ ਰਿਪੋਰਟ ਦਿੱਤੀ। ਤਿੰਨੋਂ ਹੀ ਤੇਜ਼ ਮੀਂਹ ਦੌਰਾਨ ਕਰੰਟ ਲੱਗ ਗਏ। ਕੋਲਕਾਤਾ ਪੁਲਿਸ ਨੇ ਕਿਹਾ ਕਿ ਪੀੜਤਾਂ ’ਚੋਂ ਇੱਕ ਸਵੇਰੇ 5:15 ਵਜੇ ਆਪਣੇ ਘਰੋਂ ਨਿਕਲਿਆ ਸੀ ਤੇ ਹੁਸੈਨ ਸ਼ਾਹ ਰੋਡ ’ਤੇ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : Punjab Mausam Update: ਪੰਜਾਬ ’ਚ ਕਦੋਂ ਪਵੇਗੀ ਠੰਢ? ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ! ਪੜ੍ਹੋ ਪੂਰੀ ਖਬਰ

ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੀਂਹ ਕਾਰਨ ਕਈ ਸੜਕਾਂ ’ਤੇ ਪਾਣੀ ਭਰ ਗਿਆ, ਤੇ ਪਾਣੀ ਘਰਾਂ ਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਵੀ ਦਾਖਲ ਹੋ ਗਿਆ। ਨਗਰ ਨਿਗਮ ਦੇ ਅੰਕੜਿਆਂ ਅਨੁਸਾਰ, ਦੱਖਣੀ ਕੋਲਕਾਤਾ ਦੇ ਗਰੀਆ ਕਾਮਦਹਰੀ ਖੇਤਰ ਵਿੱਚ ਸਭ ਤੋਂ ਵੱਧ ਮੀਂਹ ਪਿਆ, ਜਿੱਥੇ ਕੁਝ ਘੰਟਿਆਂ ਵਿੱਚ ਹੀ 332 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੋਧਪੁਰ ਪਾਰਕ ’ਚ 285 ਮਿਲੀਮੀਟਰ, ਕਾਲੀਘਾਟ ਵਿੱਚ 280 ਮਿਲੀਮੀਟਰ, ਟੋਪਸੀਆ ’ਚ 275 ਮਿਲੀਮੀਟਰ ਤੇ ਬਾਲੀਗੰਜ ’ਚ 264 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। West Bengal

ਉੱਤਰੀ ਕੋਲਕਾਤਾ ਦੇ ਥੰਟਨੀਆ ਖੇਤਰ ’ਚ ਵੀ 195 ਮਿਲੀਮੀਟਰ ਮੀਂਹ ਪਿਆ। ਭਾਰੀ ਮੀਂਹ ਕਾਰਨ ਕਈ ਇਲਾਕਿਆਂ ’ਚ ਤਿੰਨ ਫੁੱਟ ਤੱਕ ਪਾਣੀ ਭਰ ਗਿਆ। ਇਸ ਨਾਲ ਰੇਲਵੇ ਟਰੈਕ ਡੁੱਬ ਗਏ, ਜਿਸ ਕਾਰਨ ਰੇਲ ਸੇਵਾਵਾਂ ’ਚ ਵਿਘਨ ਪਿਆ। ਮੈਟਰੋ ਸੰਚਾਲਨ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਟਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਲਈ, ਸ਼ਹੀਦ ਖੁਦੀਰਾਮ ਤੇ ਮੈਦਾਨ ਸਟੇਸ਼ਨਾਂ ’ਤੇ ਮੈਟਰੋ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੈਟਰੋ ਸੇਵਾਵਾਂ ਸਿਰਫ ਦੱਖਣੇਸ਼ਵਰ ਤੇ ਮੈਦਾਨ ਸਟੇਸ਼ਨਾਂ ਵਿਚਕਾਰ ਸੀਮਤ ਹਿੱਸੇ ’ਚ ਹੀ ਚੱਲ ਰਹੀਆਂ ਹਨ। ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸੀਲਦਾਹ ਦੇ ਦੱਖਣੀ ਹਿੱਸੇ ’ਚ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਵੜਾ ਤੇ ਕੋਲਕਾਤਾ ਦੇ ਵਿਚਕਾਰ ਕੁਝ ਟਰਮੀਨਲ ਸਟੇਸ਼ਨਾਂ ਵਿਚਕਾਰ ਰੇਲ ਸੇਵਾਵਾਂ ਵੀ ਅੰਸ਼ਕ ਤੌਰ ’ਤੇ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ, ਕੁਝ ਸਕੂਲਾਂ ਨੇ ਮੀਂਹ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ। ਟਰੈਫਿਕ ਜਾਮ ਤੇ ਵਾਹਨਾਂ ਦੀ ਘਾਟ ਕਾਰਨ ਦਫ਼ਤਰ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕੀ ਹੈ ਭਾਰੀ ਮੀਂਹ ਦਾ ਕਾਰਨ? | West Bengal

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਦੇ ਉੱਤਰ-ਪੂਰਬੀ ਹਿੱਸੇ ’ਚ ਬਣਿਆ ਘੱਟ ਦਬਾਅ ਵਾਲਾ ਖੇਤਰ ਉੱਤਰ-ਪੱਛਮ ਵੱਲ ਵਧ ਰਿਹਾ ਹੈ, ਜਿਸ ਕਾਰਨ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਪੂਰਬੀ ਤੇ ਪੱਛਮੀ ਮੇਦਿਨੀਪੁਰ, ਦੱਖਣੀ 24 ਪਰਗਨਾ, ਝਾਰਗ੍ਰਾਮ ਤੇ ਬਾਂਕੁਰਾ ਜ਼ਿਲ੍ਹਿਆਂ ’ਚ ਬੁੱਧਵਾਰ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, 25 ਸਤੰਬਰ ਦੇ ਆਸਪਾਸ ਖਾੜੀ ’ਚ ਇੱਕ ਹੋਰ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਉਮੀਦ ਹੈ, ਜਿਸ ਨਾਲ ਬਾਰਿਸ਼ ਹੋਰ ਤੇਜ਼ ਹੋ ਸਕਦੀ ਹੈ।