Punjab Insurance Scheme: 10 ਲੱਖ ਬੀਮਾ ਯੋਜਨਾ ਦੀ ਉਡੀਕ ਕਰ ਰਹੇ ਲੋਕਾਂ ਨੂੰ ਝਟਕਾ, ਇਸ ਦਿਨ ਤੋਂ ਲਾਗੂ ਨਹੀਂ ਹੋਵੇਗੀ ਯੋਜਨਾ

Punjab Insurance Scheme
Punjab Insurance Scheme: 10 ਲੱਖ ਬੀਮਾ ਯੋਜਨਾ ਦੀ ਉਡੀਕ ਕਰ ਰਹੇ ਲੋਕਾਂ ਨੂੰ ਝਟਕਾ, ਇਸ ਦਿਨ ਤੋਂ ਲਾਗੂ ਨਹੀਂ ਹੋਵੇਗੀ ਯੋਜਨਾ

Punjab Insurance Scheme: ਸਕੀਮ ਦਾ ਰੱਜ ਕੇ ਹੋਇਆ ਪ੍ਰਚਾਰ ਪਰ ਜ਼ਮੀਨ ’ਤੇ ਨਹੀਂ ਹੋਇਆ ਹੁਣ ਤੱਕ ਕੋਈ ਕੰਮ

  • ਸਿਹਤ ਵਿਭਾਗ ਜਾਰੀ ਨਹੀਂ ਕਰ ਪਾਇਆ ਟੈਂਡਰ, ਲਟਕ ਸਕਦੀ ਐ 2-3 ਮਹੀਨੇ ਹੋਰ | Punjab Insurance Scheme

Punjab Insurance Scheme: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਆਮ ਲੋਕਾਂ ਲਈ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਬੀਮਾ ਸਕੀਮ ਸਿਰਫ਼ ਇੱਕ ਸੁਫਨਾ ਹੀ ਬਣ ਕੇ ਰਹਿ ਗਈ ਹੈ, ਕਿਉਂਕਿ ਹੁਣ ਇਹ ਸਿਹਤ ਬੀਮਾ ਸਕੀਮ 2 ਅਕਤੂਬਰ ਨੂੰ ਵੀ ਲਾਗੂ ਨਹੀਂ ਹੋਣ ਜਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਕਾਗ਼ਜ਼ਾਂ ਤੋਂ ਹੀ ਬਾਹਰ ਨਹੀਂ ਕੱਢਿਆ ਅਤੇ ਹੁਣ ਤੱਕ ਇਸ ਸਕੀਮ ਨੂੰ ਲੈ ਕੇ ਕੋਈ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਨਹੀਂ ਹੋਈ ਹੈ।

Read Also : ਆਯੂਸ਼ਮਾਨ ਸਕੀਮ ’ਚ ਹੁੰਦੇ ‘ਘਾਲੇ-ਮਾਲੇ’! ਨਿੱਜੀ ਹਸਪਤਾਲਾਂ ’ਚ ਜਾਂਚ, ਟੀਮ ਦੀ ਕਾਰਵਾਈ

ਇਸ ਦੇ ਚਲਦੇ ਇਹ ਸਕੀਮ 2 ਅਕਤੂਬਰ ਨੂੰ ਲਾਂਚ ਨਹੀਂ ਹੁੰਦੇ ਹੋਏ 2 ਤੋਂ 3 ਮਹੀਨੇ ਤੱਕ ਹੋਰ ਲਟਕ ਗਈ ਹੈ, ਕਿਉਂਕਿ ਇਸ ਸਕੀਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਇਹ ਘੱਟ ਤੋਂ ਘੱਟ ਸਮਾਂ ਮੰਨਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਰੱਜ ਕੇ ਪ੍ਰਚਾਰ ਕੀਤਾ ਸੀ ਪਰ ਹੁਣ ਤੱਕ ਇਸ ਸਕੀਮ ਨੂੰ ਜ਼ਮੀਨੀ ਪੱੱਧਰ ’ਤੇ ਕੁਝ ਵੀ ਨਹੀਂ ਕਰ ਪਾਈ ਹੈ।

Punjab Insurance Scheme

ਜਾਣਕਾਰੀ ਅਨੁਸਾਰ ਪੰਜਾਬ ’ਚ ਕੇਂਦਰੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਬੀਮਾ ਯੋਜਨਾ ਚਲਾਈ ਜਾ ਰਹੀ ਹੈ, ਇਸ ਵਿੱਚ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ ਲਾਭਪਾਤਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਹੋਰ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਹੋਇਆ ਹੈ। ਪੰਜਾਬ ’ਚ ਇਸ ਸਮੇਂ 45 ਲੱਖ ਦੇ ਕਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ’ਚ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲ ਰਿਹਾ ਹੈ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2025-26 ਦਾ ਬਜਟ ਪੇਸ਼ ਕਰਨ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਪੰਜਾਬ ਵਿੱਚ 45 ਲੱਖ ਨਹੀਂ, ਸਗੋਂ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਹੀ ਸਿਹਤ ਬੀਮਾ ਦੇ ਤਹਿਤ ਕਵਰ ਕਰਨ ਜਾ ਰਹੇ ਹਨ ਤੇ ਇਸ ਨਾਲ ਹੀ ਇਹ ਬੀਮਾ 5 ਲੱਖ ਰੁਪਏ ਦੀ ਥਾਂ ’ਤੇ 10 ਲੱਖ ਰੁਪਏ ਤੱਕ ਦਾ ਕੀਤਾ ਜਾਏਗਾ। ਪੰਜਾਬ ਦੇ ਬਜਟ ਵਿੱਚ ਇਸ ਲਈ 778 ਕਰੋੜ ਰੁਪਏ ਵੀ ਰੱਖੇ ਗਏ ਸਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਰੱਜ ਕੇ ਪ੍ਰਚਾਰ ਕਰਦੇ ਹੋਏ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਸਿਹਤ ਬੀਮਾ ਯੋਜਨਾ ਨੂੰ 2 ਅਕਤੂਬਰ ਤੋਂ ਲਾਗੂ ਕਰ ਦਿੱਤਾ ਜਾਏਗਾ। ਜੇਕਰ ਪੰਜਾਬ ਸਰਕਾਰ ਹੁਣ ਅਗਲੇ ਦਿਨਾਂ ’ਚ ਇਸ ਸਕੀਮ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਵੀ ਕਰ ਦਿੰਦੀ ਹੈ ਤਾਂ ਵੀ ਸਰਕਾਰ ਨੂੰ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਹੀ 2 ਤੋਂ 3 ਮਹੀਨਿਆਂ ਦਾ ਸਮਾਂ ਲੱਗ ਜਾਏਗਾ।

ਦਸੰਬਰ ਤੱਕ ਕਰ ਦਿਆਂਗੇ ਲਾਗੂ : ਡਾ. ਬਲਬੀਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਨ ਸਬੰਧੀ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਹੜ੍ਹ ਆਏ ਹੋਏ ਸਨ ਅਤੇ ਅਸੀਂ ਲੋਕਾਂ ਦੇ ਮੁੜ-ਵਸੇਬੇ ’ਚ ਇਸ ਵਿੱਚ ਰੁੱਝੇ ਹੋਏ ਹਾਂ, ਇਸ ਲਈ 10 ਲੱਖ ਵਾਲੀ ਬੀਮਾ ਸਕੀਮ ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਸੰਬਰ ਤੱਕ ਸਕੀਮ ਦੇਣ ਦੀ ਪੂਰੀ ਕੋਸ਼ਿਸ਼ ਹੋਏਗੀ।