ਗੁਜਰਾਤ ਚੋਣਾਂ ਹੋਣਗੀਆਂ ਇੱਕਤਰਫ਼ਾ, ਹੈਰਾਨ ਹੋਵੇਗੀ ਭਾਜਪਾ’
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਨਵੇ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ‘ਚ ਅੰਤਿਮ ਗੇੜ ਦੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਪਾਰਟੀ ਦੀ ਜਿੱਤ ਦਾ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਚੋਣਾਂ ਇਕਤਰਫਾ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਹੈਰਾਨ ਕਰਨ ਵਾਲੀਆਂ ਹੋਣਗੀਆਂ ਅਗਲੇ ਕੁਝ ਦਿਨਾਂ ‘ਚ ਕਾਂਗਰਸ ਦੀ ਕਮਾਨ ਸੰਭਾਲਣ ਜਾ ਰਹੇ ਗਾਂਧੀ ਨੇ ਇੱਕ ਚੈੱਨਲ ਨਾਲ ਗੱਲਬਾਤ ‘ਚ ਕਿਹਾ ਕਿ ਗੁਜਰਾਤ ਦੇ ਲੋਕਾਂ ‘ਚ ਭਾਜਪਾ ਪ੍ਰਤੀ ਕਾਫ਼ੀ ਗੁੱਸਾ ਹੈ ਤੇ ਉੱਥੇ ਲੋਕਾਂ ਦੀ ਸੋਚ ਬਦਲੀ ਹੈ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਲੋਕਾਂ ਨੂੰ ਕੋਈ ‘ਵਿਜਨ’ ਨਹੀਂ ਦੇ ਸਕੇ ਇਸ ਲਈ ਇਹ ਚੋਣਾਂ ਇਕਤਰਫ਼ਾ ਹੋਣਗੀਆਂ ਤੇ ਭਾਜਪਾ ਲਈ ਹੈਰਾਨ ਕਰਨ ਵਾਲੀਆਂ ਹੋਣਗੀਆਂ।
ਇਸ ਚੋਣ ‘ਚ ਕਾਂਗਰਸ ਲਈ ਜ਼ੋਰਦਾਰ ਪ੍ਰਚਾਰ ਕਰ ਚੁੱਕੇ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸੂਬੇ ਦੇ ਹਰ ਵਰਗ ਤੋਂ ਪੁੱਛ ਕੇ ਆਪਣਾ ਐਲਾਨਨਾਮਾ ਤਿਆਰ ਕੀਤਾ ਤੇ ਸੂਬੇ ਨੂੰ ਇੱਕ ‘ਵਿਜਨ’ ਦਿੱਤਾ ਹੈ ਜੋ ਉੱਥੋਂ ਦੀ ਜਨਤਾ ਦਾ ‘ਵਿਜਨ’ ਹੈ ਚੋਣ ਪ੍ਰਚਾਰ ਦੌਰਾਨ ਸ੍ਰੀ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਕੀਤੀ ਗਈ ਟਿੱਪਣੀ ਸਬੰਧੀ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਜੋ ਕਿਹਾ ਹੈ ਉਹ ਪ੍ਰਧਾਨ ਮੰਤਰੀ ਨੂੰ ਸੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਸ੍ਰੀ ਸਿੰਘ ਨੇ ਚੰਗਾ ਜਵਾਬ ਦਿੱਤਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ ਉਨ੍ਹਾਂ ਪੂਰੀ ਜ਼ਿੰਦਗੀ ਦੇਸ਼ ਲਈ ਕੰਮ ਕੀਤਾ ਹੈ ਸ੍ਰੀ ਮੋਦੀ ਸਬੰਧੀ ਸ੍ਰੀ ਮਣੀਸ਼ੰਕਰ ਅਈਅਰ ਦੀ ਟਿੱਪਣੀ ਸਬੰਧੀ ਕਾਂਗਰਸ ਆਗੂ ਨੇ ਕਿਹਾ ਕਿ ਉਹ ਸਪੱਸ਼ਟ ਸੰਦੇਸ਼ ਦੇ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਦੇਸ਼ ਦੀ ਅਗਵਾਈ ਕਰਦੇ ਹਨ ਤੇ ਉਸ ਅਹੁਦੇ ਦਾ ਸਨਮਾਨ ਹੋਣਾ ਚਾਹੀਦਾ ਹੈ ਸ੍ਰੀ ਮੋਦੀ ਨਾਲ ਸਾਡੇ ਮਤਭੇਦ ਹਨ, ਉਹ ਸਾਡੇ ਬਾਰੇ ਭਾਵੇਂ ਜੋ ਵੀ ਬੋਲਣ ਪਰ ਕਾਂਗਰਸ ਵੱਲੋਂ ਉਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਵੇਗੀ।