New GST Rates 2025: ਦੇਸ਼ ’ਚ ਨਵੀਆਂ ਜੀਐਸਟੀ ਦਰਾਂ ਹੋਈਆਂ ਲਾਗੂ, ਜਾਣੋ ਕੀ-ਕੀ ਚੀਜ਼ਾਂ ਹੋਈਆਂ ਹਨ ਸਸਤੀਆਂ

New GST Rates 2025
New GST Rates 2025: ਦੇਸ਼ ’ਚ ਨਵੀਆਂ ਜੀਐਸਟੀ ਦਰਾਂ ਹੋਈਆਂ ਲਾਗੂ, ਜਾਣੋ ਕੀ-ਕੀ ਚੀਜ਼ਾਂ ਹੋਈਆਂ ਹਨ ਸਸਤੀਆਂ

New GST Rates 2025: ਨਵੀਂ ਦਿੱਲੀ। ਵਸਤੂਆਂ ਤੇ ਸੇਵਾਵਾਂ ਟੈਕਸ (ਜੀਐਸਟੀ) ’ਚ ਬਦਲਾਅ 22 ਸਤੰਬਰ ਤੋਂ ਲਾਗੂ ਹੋਣ ਵਾਲੇ ਹਨ, ਜਿਸ ਨਾਲ ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਘਰੇਲੂ ਉਪਕਰਣਾਂ ਤੇ ਵਾਹਨਾਂ ਤੱਕ ਹਰ ਚੀਜ਼ ਦੀਆਂ ਕੀਮਤਾਂ ’ਚ ਕਾਫ਼ੀ ਕਮੀ ਆਵੇਗੀ। ਨਵੇਂ ਢਾਂਚੇ ਤਹਿਤ, ਮੌਜ਼ੂਦਾ ਚਾਰ ਟੈਕਸ ਸਲੈਬਾਂ (5 ਫੀਸਦੀ, 12 ਫੀਸਦੀ, 18 ਫੀਸਦੀ, ਅਤੇ 28 ਫੀਸਦੀ) ਨੂੰ ਘਟਾ ਕੇ ਸਿਰਫ਼ ਦੋ ਕਰ ਦਿੱਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : PM Modi News: ਕੁੱਝ ਹੋਣ ਵਾਲਾ ਹੈ ਵੱਡਾ! PM ਮੋਦੀ ਅੱਜ ਸ਼ਾਮ 5 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ

ਟੈਕਸ ’ਚ ਜੀਰੋ ਫੀਸੀ ਕਟੌਤੀ | New GST Rates 2025

  • ਸਰਕਾਰ ਨੇ ਕਈ ਜ਼ਰੂਰੀ ਵਸਤੂਆਂ ’ਤੇ ਜੀਐਸਟੀ ਦਰ ਨੂੰ ਜ਼ੀਰੋ ਕਰ ਦਿੱਤਾ ਹੈ। ਇਨ੍ਹਾਂ ’ਚ ਸ਼ਾਮਲ ਹਨ:
  • ਅਲਟਰਾ-ਹਾਈ ਟੈਂਪਰੇਚਰ (ਯੂਐਚਟੀ) ਦੁੱਧ, ਪਨੀਰ, ਛੀਨਾ (ਪਹਿਲਾਂ ਤੋਂ ਪੈਕ ਕੀਤਾ ਅਤੇ ਲੇਬਲ ਕੀਤਾ ਗਿਆ)।
  • ਪੀਜ਼ਾ ਬ੍ਰੈੱਡ, ਖਾਖਰਾ, ਚਪਾਤੀ, ਪਰਾਠਾ, ਕੁਲਚਾ, ਅਤੇ ਹੋਰ ਬ੍ਰੈੱਡ ਉਤਪਾਦ।
  • ਮੈਡੀਕਲ-ਗ੍ਰੇਡ ਆਕਸੀਜਨ।
  • ਸਟੇਸ਼ਨਰੀ ਉਤਪਾਦ ਜਿਵੇਂ ਕਿ ਨੋਟਬੁੱਕ, ਪੈਨਸਿਲ, ਕਾਪੀਆਂ ਅਤੇ ਸ਼ਾਰਪਨਰ।
  • ਨਿੱਜੀ ਸਿਹਤ ਤੇ ਜੀਵਨ ਬੀਮਾ।
  • ਇਲੈਕਟ੍ਰਾਨਿਕਸ ਤੇ ਵਾਹਨਾਂ ’ਤੇ ਜੀਐਸਟੀ ਕਟੌਤੀ।
  • ਏਸੀ ਤੇ ਫਰਿੱਜ ਵਰਗੇ ਘਰੇਲੂ ਉਪਕਰਣਾਂ ’ਤੇ ਜੀਐਸਟੀ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਗਈ ਹੈ।

ਵਾਹਨਾਂ ’ਚ ਵੀ ਹੋਇਆ ਹੈ ਬਦਲਾਅ

  1. 350 ਸੀਸੀ ਅਤੇ ਇਸ ਤੋਂ ਘੱਟ ਦੇ ਮੋਟਰਸਾਈਕਲਾਂ ’ਤੇ 18 ਫੀਸਦੀ ਜੀਐਸਟੀ।
  2. 1200 ਸੀਸੀ ਤੱਕ ਦੇ ਪੈਟਰੋਲ ਵਾਹਨਾਂ ਤੇ 1500 ਸੀਸੀ (4 ਮੀਟਰ ਤੱਕ) ਤੱਕ ਦੇ ਡੀਜ਼ਲ ਵਾਹਨਾਂ ’ਤੇ 18 ਫੀਸਦੀ ਜੀਐਸਟੀ।
  3. ਉੱਚ-ਸਮਰੱਥਾ ਵਾਲੇ ਵਾਹਨਾਂ ਤੇ ਲਗਜ਼ਰੀ ਸੈਗਮੈਂਟ ’ਤੇ ਟੈਕਸ ਹੁਣ 40 ਫੀਸਦੀ।
  4. ਸਰਕਾਰ ਨੇ ਉਦਯੋਗਾਂ ਨੂੰ ਇਸ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।

ਉਦਯੋਗ ਪ੍ਰਤੀਕਿਰਿਆ | New GST Rates 2025

ਆਟੋਮੋਬਾਈਲ ਕੰਪਨੀਆਂ ਨੇ ਆਪਣੇ ਉਤਪਾਦਾਂ ’ਤੇ ਕੀਮਤਾਂ ’ਚ ਕਟੌਤੀ ਦਾ ਐਲਾਨ ਕੀਤਾ ਹੈ। ਵੋਲਟਾਸ, ਡਾਇਕਿਨ, ਗੋਦਰੇਜ ਉਪਕਰਣ, ਪੈਨਾਸੋਨਿਕ ਤੇ ਹਾਇਰ ਵਰਗੀਆਂ ਇਲੈਕਟ੍ਰਾਨਿਕਸ ਕੰਪਨੀਆਂ ਪਹਿਲਾਂ ਹੀ ਏਸੀ, ਟੀਵੀ ਤੇ ਫਰਿੱਜਾਂ ’ਤੇ ਕੀਮਤਾਂ ਘਟਾ ਚੁੱਕੀਆਂ ਹਨ। ਅਮੂਲ ਤੇ ਮਦਰ ਡੇਅਰੀ ਨੇ ਦੁੱਧ, ਆਈਸ ਕਰੀਮ ਤੇ ਜੰਮੇ ਹੋਏ ਭੋਜਨ ’ਤੇ ਵੀ ਕੀਮਤਾਂ ’ਚ ਕਟੌਤੀ ਦਾ ਐਲਾਨ ਕੀਤਾ ਹੈ।