
ਮਾਤਾ ਬਲਵੀਰ ਕੌਰ ਇੰਸਾਂ, ਪਿੰਡ ਦੇ ਪਹਿਲੇ ਅਤੇ ਬਲਾਕ ਮਲੋਟ ਦੇ 10ਵੇਂ ਸਰੀਰਦਾਨੀ ਬਣੇ
ਸਾਧ-ਸੰਗਤ ਨੇ ਅੰਤਿਮ ਸ਼ਵ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਬਲਵੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ
Body Donation: (ਮਨੋਜ) ਮਲੋਟ। ਪਿੰਡ ਮਲੋਟ ਦੀ ਮਾਤਾ ਬਲਵੀਰ ਕੌਰ ਇੰਸਾਂ (81 ਸਾਲ) ਧਰਮ ਪਤਨੀ ਮੁਖਤਿਆਰ ਸਿੰਘ ਦਾ ਨਾਂਅ ਵੀ ਉਨਾਂ ਮਹਾਨ ਸਰੀਰਦਾਨੀਆਂ ’ਚ ਸ਼ਾਮਲ ਹੋ ਗਿਆ ਜਦੋਂ ਮਾਤਾ ਬਲਵੀਰ ਕੌਰ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਮਾਤਾ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਪਰਿਵਾਰ ਨੇ ਅੱਖਾਂ ਦਾਨ ਸੰਮਤੀ ਮਲੋਟ ਨੂੰ ਵੀ ਮਾਤਾ ਜੀ ਦੀਆਂ ਅੱਖਾਂ ਦਾਨ ਕੀਤੀਆਂ ਜੋਕਿ 2 ਹਨ੍ਹੇਰੀਆਂ ਜ਼ਿੰਦਗੀਆਂ ਵਿੱਚ ਰੌਸ਼ਨੀ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ: Malout News: ਮਲੋਟ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਇਲਾਜ ਅਧੀਨ ਇੱਕ ਮਰੀਜ਼ ਲਈ ਕੀਤਾ ਖੂਨਦਾਨ
ਮਾਤਾ ਬਲਵੀਰ ਕੌਰ ਇੰਸਾਂ ਸੱਚੇ ਨਿਮਰ ਸੇਵਾਦਾਰ ਪੰਜਾਬ ਭੈਣ ਅਮਰਜੀਤ ਕੌਰ ਇੰਸਾਂ, ਕੁਲਵੀਰ ਕੌਰ ਇੰਸਾਂ ਅਤੇ ਸੁਖਵੀਰ ਕੌਰ ਦੇ ਸੱਸ, ਸੇਵਾਦਾਰ ਬਲਦੇਵ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਗੁਰਦੇਵ ਸਿੰਘ ਨਿਵਾਸੀ ਪਿੰਡ ਮਲੋਟ ਦੇ ਮਾਤਾ ਸਨ। ਇਸ ਮੌਕੇ ਜਿੱਥੇ ਨਵਾਂ ਪਿੰਡ ਮਲੋਟ ਦੇ ਸਰਪੰਚ ਉਂਕਾਰ ਸਿੰਘ, ਪਿੰਡ ਮਲੋਟ ਦੇ ਸਾਬਕਾ ਸਰਪੰਚ ਮੰਦਰ ਸਿੰਘ ਠੇਕੇਦਾਰ, ਸਾਬਕਾ ਸਰਪੰਚ ਧਰਮਪਾਲ, ਨੰਬਰਦਾਰ ਭੁਪਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਉਥੇ ਸੱਚੇ ਨਿਮਰ ਸੇਵਾਦਾਰ ਪੰਜਾਬ ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ ਅਤੇ ਸਤੀਸ਼ ਹਾਂਡਾ ਇੰਸਾਂ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਮਾਤਾ ਬਲਵੀਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਵਾਸਤੇ ਨਿਵਾਸ ਸਥਾਨ ਪਿੰਡ ਮਲੋਟ ਤੋਂ ਅੰਤਿਮ ਯਾਤਰਾ ਕੱਢੀ ਗਈ ਜੋ ਕਿ ਸਿਟੀ ਕਰਾਉਨ ਪਲਾਜਾ (ਸੀਸੀਪੀ) ਵਿਖੇ ਸਮਾਪਤ ਹੋਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਬਲਵੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ ਅਤੇ ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮਾਤਾ ਦਾ ਮ੍ਰਿਤਕ ਸਰੀਰ ਅੰਮ੍ਰਿਤਾ ਸਕੂਲ ਆਫ਼ ਮੈਡੀਸਨ, ਸੈਕਟਰ 88, ਫਰੀਦਾਬਾਦ (ਹਰਿਆਣਾ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

ਇਸ ਤੋਂ ਪਹਿਲਾਂ ਮਾਤਾ ਜੀ ਦੀ ਧੀ ਅਤੇ ਨੂੰਹਾਂ ਨੇ ਡੇਰਾ ਸੱਚਾ ਸੌਦਾ ਦੀ ਲੜਕਾ-ਲੜਕੀ ਦਾ ਬਰਾਬਰ ਦਰਜਾ ਤਹਿਤ ਚਲਾਈ ਮੁਹਿੰਮ ਅਨੁਸਾਰ ਅਰਥੀ ਨੂੰ ਮੋਢਾ ਵੀ ਦਿੱਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ , ਪਿੰਡਾਂ ਦੇ ਪ੍ਰੇਮੀ ਸੇਵਕਾਂ ਮਲੋਟ ਦੇ ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੇਵਕ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਜਿੰਮੇਵਾਰ ਸੇਵਾਦਾਰ ਭੈਣਾਂ ਆਦਿ ਮੌਜੂਦ ਸਨ। Body Donation
ਸਾਲ 2025 ’ਚ ਹੁਣ ਤੱਕ ਹੋਏ 10 ਸਰੀਰਦਾਨ
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮਲੋਟ ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ 56 ਸਰੀਰਦਾਨ ਹੋਏ ਹਨ। ਉਨਾਂ ਦੱਸਿਆ ਕਿ ਮਾਤਾ ਬਲਵੀਰ ਕੌਰ ਇੰਸਾਂ ਜਿੱਥੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਹਨ ਉਥੇ ਸਾਲ 2025 ’ਚ ਹੋਏ ਬਲਾਕ ਮਲੋਟ ਦੇ 10ਵੇਂ ਅਤੇ ਹੁਣ ਤੱਕ ਹੋਏ ਸਰੀਰਦਾਨ ਵਿੱਚੋਂ 56ਵੇਂ ਸਰੀਰਦਾਨੀ ਬਣੇ ਹਨ।