Flag March: ਐਸਐਸਪੀ ਫਰੀਦਕੋਟ ਵੱਲੋਂ ਭਾਰੀ ਪੁਲਿਸ ਬਲ ਸਮੇਤ ਜੈਤੋ ’ਚ ਕੀਤਾ ਫਲੈਗ ਮਾਰਚ

Flag-March
Flag March: ਐਸਐਸਪੀ ਫਰੀਦਕੋਟ ਵੱਲੋਂ ਭਾਰੀ ਪੁਲਿਸ ਬਲ ਸਮੇਤ ਜੈਤੋ ’ਚ ਕੀਤਾ ਫਲੈਗ ਮਾਰਚ

ਫਲੈਗ ਮਾਰਚ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆ ਸਮੇਤ 150 ਦੇ ਕਰੀਬ ਪੁਲਿਸ ਕਰਮਚਾਰੀ ਸ਼ਾਮਿਲ ਹੋਏ

Flag March: ਜੈਤੋ (ਅਜੈ ਮਨਚੰਦਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ। ਇਸੇ ਤਹਿਤ ਅੱਜ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼਼ਬੂਤ ਕਰਨ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਜੈਤੋ ਸ਼ਹਿਰ ਦੇ ਵੱਖ-ਵੱਖ ਇਲਾਕਿਆ ਅੰਦਰ ਫਲੈਗ ਮਾਰਚ ਕੀਤਾ ਗਿਆ।

ਇਸ ਫਲੈਗ ਮਾਰਚ ਵਿੱਚ ਉਹਨਾਂ ਨਾਲ ਗਜਟਿਡ ਪੁਲਿਸ ਅਧਿਕਾਰੀਆਂ ਸਮੇਤ ਟ੍ਰੈਫਿਕ ਕਰਮਚਾਰੀਆਂ, ਪੀ.ਸੀ.ਆਰ ਟੀਮਾਂ ਅਤੇ 150 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਮੌਜੂਦ ਸਨ। ਇਸ ਫਲੈਗ ਮਾਰਚ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਜੈਤੋ ਤੋਂ ਕੀਤੀ ਗਈ ਅਤੇ ਇਹ ਫਲੈਗ ਮਾਰਚ ਜੈਤੋ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਅਤੇ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਂਵਾਂ ਅਤੇ ਬਾਜ਼ਾਰਾਂ ਵਿੱਚ ਕੀਤਾ ਗਿਆ। ਇਸ ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨਾ ਅਤੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਗਤੀਵਿਧੀ ਕਰਨ ਤੋਂ ਰੋਕਣਾ ਸੀ।

ਇਹ ਫਲੈਗ ਮਾਰਚ ਜੈਤੋ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਅਤੇ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਂਵਾਂ ਅਤੇ ਬਾਜ਼ਾਰਾਂ ਵਿੱਚ ਕੀਤਾ ਗਿਆ

ਇਸ ਮੌਕੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪਬਲਿਕ ਦੀ ਸੁਰੱਖਿਆ ਲਈ ਪੂਰੀ ਤਰ੍ਹਾ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਫਲੈਗ ਮਾਰਚ ਦਾ ਉਦੇਸ਼ ਲੋਕਾਂ ਵਿੱਚ ਭਰੋਸਾ ਹੋਰ ਮਜ਼ਬੂਤ ਕਰਨਾ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣਾ ਹੈ।

Flag-March
Flag-March

Flag-March

ਇਹ ਵੀ ਪੜ੍ਹੋ: IND Vs PAK Match: ਏਸ਼ੀਆ ਕੱਪ ’ਚ ਫਿਰ ਭਿੜਨਗੇ ਭਾਰਤ ਤੇ ਪਾਕਿਸਤਾਨ, ਦਿਲਚਸਪ ਹੋਵੇਗਾ ਮੁਕਾਬਲਾ

ਉਹਨਾਂ ਕਿਹਾ ਕਿ ਫਰੀਦਕੋਟ ਪੁਲਿਸ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਕੋਈ ਵਿਅਕਤੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ, ਚਰਨਜੀਵ ਲਾਂਬਾ ਡੀ.ਐਸ.ਪੀ (ਐਨ.ਡੀ.ਪੀ.ਐਸ) ਫਰੀਦਕੋਟ, ਮਨੋਜ ਕੁਮਾਰ ਡੀ.ਐਸ.ਪੀ (ਸਬ-ਡਵੀਜ਼ਨ) ਜੈਤੋ ਅਤੇ ਮੁੱਖ ਅਫਸਰ ਥਾਣਾ ਵੀ ਮੌਜੂਦ ਰਹੇ। ਫਰੀਦਕੋਟ ਪੁਲਿਸ ਵੱਲੋ ਪਬਲਿਕ ਨੂੰ ਅਪੀਲ ਹੈ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਸਬੰਧੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦੇਣ। Flag March