
ਯੂਥ ਸਪੋਰਟਸ ਕਲੱਬ ਵੱਲੋਂ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ।
Sports Punjab News: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਭੱਲ ਮਾਜਰਾ ਵਿਖੇ ਖਾਲਸਾ ਯੂਥ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦੇ ਦੂਜੇ ਅਤੇ ਆਖਰੀ ਦਿਨ ਵਿਧਾਇਕ ਲਖਬੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੇ ਖੇਡਾਂ ਦੇ ਨਾਲ ਦੁਨੀਆਂ ਭਰ ਦੇ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਪੰਜਾਬੀਆਂ ਨੇ ਜਿੱਥੇ ਵਪਾਰ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਝੰਡੇ ਗੱਡੇ ਹਨ, ਉੱਥੇ ਹੀ ਖੇਡਾਂ ਦੇ ਨਾਲ ਵੀ ਦੇਸ ਦਾ ਨਾਂਅ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਹਤ ਦੇ ਲਈ ਜਰੂਰੀ ਹਨ। ਇਹ ਜਿੱਥੇ ਦਿਮਾਗੀ ਸੰਤੁਲਨ ਨੂੰ ਠੀਕ ਰੱਖਦੀਆਂ ਹਨ ਉੱਥੇ ਹੀ ਸਰੀਰ ਦੇ ਵਿਕਾਸ ਵਿੱਚ ਵੀ ਸਹਾਈ ਸਿੱਧ ਹੁੰਦੀਆਂ ਹਨ।
ਇਹ ਵੀ ਪੜ੍ਹੋ: Punjab Government: ਗਰੀਬਾਂ ਅਤੇ ਬਜ਼ੁਰਗਾਂ ਲਈ 100 ਕਰੋੜ ਰੁਪਏ ਦਾ ਤੋਹਫ਼ਾ: ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਖੋਲ੍…
ਉਨ੍ਹਾਂ ਕਿਹਾ ਕਿ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਜਿਹੇ ਕੰਮ ਕਰਨ ਵਾਲੇ ਨੌਜਵਾਨਾਂ ਦਾ ਸਾਨੂੰ ਵੱਧ-ਚੜ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਸਤਨਾਮ ਸਿੰਘ ਖਟੜਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਸ ਨੇ ਦੁਨੀਆ ਭਰ ਦੇ ਵਿੱਚ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ, ਨੌਜਵਾਨਾਂ ਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਕਲੱਬ ਪ੍ਰਧਾਨ ਮਨਜੋਤ ਸਿੰਘ ਹੈਰੀ, ਠੇਕੇਦਾਰ ਅਵਤਾਰ ਸਿੰਘ, ਖਜਾਨਚੀ ਹਰਮੀਤ ਸਿੰਘ ਖੱਟੜਾ, ਨੰਬਰਦਾਰ ਅਮਨਦੀਪ ਸਿੰਘ, ਆੜਤੀ ਦਮਨਜੀਤ ਸਿੰਘ ਭੱਲਮਾਜਰਾ,ਮਾਸਟਰ ਬਲਦੇਵ ਸਿੰਘ, ਸੈਕਟਰੀ ਰਾਮ ਸਿੰਘ, ਪੰਚ ਜਸਨਦੀਪ ਸਿੰਘ ਆਦਿ ਹਾਜ਼ਰ ਸਨ। Sports Punjab News