Betting App Case: ਯੁਵਰਾਜ਼ ਸਿੰਘ ਤੇ ਰੌਬਿਨ ਉਥੱਪਾ ਨੂੰ ਈਡੀ ਦਾ ਸੰਮਨ, ਇਹ ਹੈ ਕਾਰਨ

Betting App Case
Betting App Case: ਯੁਵਰਾਜ਼ ਸਿੰਘ ਤੇ ਰੌਬਿਨ ਉਥੱਪਾ ਨੂੰ ਈਡੀ ਦਾ ਸੰਮਨ, ਇਹ ਹੈ ਕਾਰਨ

Betting App Case: ਸਪੋਰਟਸ ਡੈਸਕ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਭਾਰਤੀ ਕ੍ਰਿਕੇਟਰਾਂ ਯੁਵਰਾਜ ਸਿੰਘ ਤੇ ਰੌਬਿਨ ਉਥੱਪਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਉਥੱਪਾ ਨੂੰ 22 ਸਤੰਬਰ ਨੂੰ ਦਿੱਲੀ ਸਥਿਤ ਈਡੀ ਹੈੱਡਕੁਆਰਟਰ ਤੇ ਯੁਵਰਾਜ ਨੂੰ 23 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਮਾਮਲਾ ਇੱਕ ਔਨਲਾਈਨ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਹੈ। ਉਥੱਪਾ ਇਸ ਸਮੇਂ ਏਸ਼ੀਆ ਕੱਪ 2025 ਦੀ ਕੁਮੈਂਟਰੀ ਟੀਮ ਦਾ ਹਿੱਸਾ ਹੈ। ਹੁਣ ਤੱਕ ਦਿੱਲੀ ਵਿੱਚ ਇਸ ਮਾਮਲੇ ਵਿੱਚ ਚਾਰ ਸਾਬਕਾ ਭਾਰਤੀ ਕ੍ਰਿਕੇਟਰਾਂ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਸੰਘੀ ਏਜੰਸੀ ਨੇ ਇਸ ਮਾਮਲੇ ’ਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹ ਮਾਮਲਾ 1xBet ਨਾਮਕ ਸੱਟੇਬਾਜ਼ੀ ਐਪ ਪਲੇਟਫਾਰਮ ਨਾਲ ਸਬੰਧਤ ਹੈ। Betting App Case

ਇਹ ਖਬਰ ਵੀ ਪੜ੍ਹੋ : Gold-Silver Price Today: ਦੀਵਾਲੀ ਤੋਂ ਪਹਿਲਾਂ ਹੀ ਸੋਨਾ ਸਿਖਰ ’ਤੇ! ਜਾਣੋ ਅੱਜ ਦੀਆਂ ਕੀਮਤਾਂ

ਕੀ ਹੈ ਮਾਮਲਾ? | Betting App Case

ਪੁੱਛਗਿੱਛ ਦੌਰਾਨ, ਈਡੀ ਇਹ ਸਮਝਣਾ ਚਾਹੁੰਦਾ ਹੈ ਕਿ ਇਸ ਐਪ (1xBet) ’ਚ ਕ੍ਰਿਕਟਰਾਂ ਦੀ ਕੀ ਭੂਮਿਕਾ ਜਾਂ ਸਬੰਧ ਰਿਹਾ ਹੈ। ਈਡੀ ਜਾਂਚ ਕਰ ਰਹੀ ਹੈ ਕਿ ਕੀ ਯੁਵਰਾਜ ਜਾਂ ਉਥੱਪਾ ਨੇ ਇਸ ਸੱਟੇਬਾਜ਼ੀ ਐਪ ਦੇ ਪ੍ਰਚਾਰ ਵਿੱਚ ਆਪਣੀ ਤਸਵੀਰ ਦੀ ਵਰਤੋਂ ਕੀਤੀ ਤੇ ਬਦਲੇ ’ਚ ਕੋਈ ਭੁਗਤਾਨ ਲਿਆ। ਇਹ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਕੀਤੀ ਜਾ ਰਹੀ ਹੈ ਤੇ ਉਥੱਪਾ ਅਤੇ ਯੁਵਰਾਜ ਦੇ ਬਿਆਨ ਵੀ ਇਸੇ ਐਕਟ ਦੇ ਤਹਿਤ ਦਰਜ ਕੀਤੇ ਜਾਣਗੇ।