Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ

Animal Welfare
ਸਰਸਾ: ਜਖ਼ਮੀ ਹੋਏ ਕੁੱਤੇ ਦੇ ਬੱਚੇ ਦੇ ਦਵਾਈ ਲਾਉਂਦੇ ਹੋਏ ਭੈਣ ਓਮਵਤੀ ਇੰਸਾਂ ਅਤੇ ਉਨ੍ਹਾਂ ਦੀ ਧੀ ਡਿੰਪਲ ਇੰਸਾਂ।

ਪੈਰ ’ਚ ਸੜ ਲੱਗਣ ਕਾਰਨ ਪੈ ਗਏ ਸੀ ਕੀੜੇ | Animal Welfare

Animal Welfare: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਸ਼ੂ-ਪੰਛੀਆਂ ਦੇ ਦਰਦ ਨੂੰ ਵੀ ਆਪਣਾ ਦਰਦ ਸਮਝ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਨ ਇਸੇ ਲੜੀ ਤਹਿਤ ਹੀ ਡੇਰਾ ਸ਼ਰਧਾਲੂਆਂ ਨੇ ਇੱਕ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਸਾਂਭ-ਸੰਭਾਲ ਕੀਤੀ, ਜੋ ਕਿ ਪੈਰ ’ਚ ਸੜ ਲੱਗਣ ਕਾਰਨ ਦਰਦ ਨਾਲ ਤੜਫ ਰਿਹਾ ਸੀ ਕੁੱਤੇ ਦੇ ਬੱਚੇ ਨੂੰ ਕੰਡੇ ਆਦਿ ਲੱਗਣ ਕਾਰਨ ਉਸ ਦੀ ਅੱਖ ਖਰਾਬ ਹੋ ਗਈ ਸੀ ਅਤੇ ਪੈਰ ’ਚ ਵੀ ਸੱਟ ਲੱਗ ਗਈ ਸੀ ਪੈਰ ’ਚ ਸੱਟ ਲੱਗਣ ਕਾਰਨ ਉਸ ਦੇ ਜਖਮਾਂ ’ਚ ਕੀੜੇ ਪੈ ਗਏ ਸਨ, ਜਿਸ ਕਾਰਨ ਉਹ ਬੁਰੀ ਤਰ੍ਹਾਂ ਤੜਫ ਰਿਹਾ ਸੀ।

ਇਹ ਵੀ ਪੜ੍ਹੋ: Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 17 ਸਤੰਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ

ਇਸ ਬਾਰੇ ਪਤਾ ਲੱਗਣ ’ਤੇ ਬੇਗੂ ਰੋਡ ਸਥਿਤ ਸੱਚ ਪੈਟਰੋਲ ਪੰਪ ਨੇੜੇ ਰਹਿਮਤ ਕਾਲੋਨੀ ਦੀ ਰਹਿਣ ਵਾਲੀ ਡੇਰਾ ਸ਼ਰਧਾਲੂ ਓਮਵਤੀ ਇੰਸਾਂ ਅਤੇ ਉਸ ਦੀ ਧੀ ਡਿੰਪਲ ਇੰਸਾਂ ਨੇ ਸਭ ਤੋਂ ਪਹਿਲਾਂ ਦਰਦ ਨਾਲ ਤੜਫ ਰਹੇ ਅਤੇ ਮਿੱਟੀ ’ਚ ਬੁਰੀ ਤਰ੍ਹਾਂ ਲਿਬੜੇ ਪਏ ਕੁੱਤੇ ਦੇ ਬੱਚੇ ਨੂੰ ਕੋਸੇ ਪਾਣੀ ਨਾਲ ਨਹਾਇਆ ਉਸ ਤੋਂ ਬਾਅਦ ਸਾਫ ਕੱਪੜੇ ਨਾਲ ਉਸ ਦੇ ਜਖ਼ਮਾਂ ਨੂੰ ਸਾਫ ਕਰਕੇ ਜਖ਼ਮਾਂ ’ਤੇ ਦਵਾਈ ਪਾਈ ਜਿਸ ਨਾਲ ਕੀੜੇ ਕੁੱਤੇ ਦੇ ਬੱਚੇ ਦੇ ਸਰੀਰ ’ਚ ਬਾਹਰ ਆਉਣ ਲੱਗੇ ਕੀੜੇ ਬਾਹਰ ਨਿਕਲਣ ਤੋਂ ਬਾਅਦ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਨੂੰ ਬਹੁਤ ਆਰਾਮ ਆਇਆ ਅਤੇ ਉਹ ਤੜਫਣਾ ਬੰਦ ਹੋ ਗਿਆ । Animal Welfare

ਇਸ ਤੋਂ ਬਾਅਦ ਡੇਰਾ ਸ਼ਰਧਾਲੂ ਭੈਣਾਂ ਨੇ ਕੁੱਤੇ ਦੇ ਬੱਚੇ ਨੂੰ ਡਰਾਪ ਨਾਲ ਦੁੱਧ ਪਿਆਇਆ ਅਤੇ ਉਸ ਦੇ ਸਰੀਰ ’ਤੇ ਦਵਾਈ ਲਾਈ ਤਾਂ ਕਿ ਜਖ਼ਮਾਂ ’ਤੇ ਮੱਖੀ ਆਦਿ ਨਾ ਬੈਠਣ ਇਸ ਤੋਂ ਬਾਅਦ ਉਹ ਬਿਲਕੁਲ ਆਰਾਮ ਨਾਲ ਸੌਂ ਗਿਆ ਇਸ ਸੇਵਾ ਕਾਰਜ ’ਚ ਭੈਣ ਰਾਣੀ ਇੰਸਾਂ ਅਤੇ ਮਨਜੀਤ ਇੰਸਾਂ ਨੇ ਵੀ ਸਹਿਯੋਗ ਕੀਤਾ।