ਏ ਖੁਦਾ ਮੇਰੇ ਅਸ਼ਆਰ ਕੋ ਐਸਾ ਮਜਮੂਨ ਦੇਦੇ
ਹਰ ਸਾਂਸ ਗਾਊਂ ਐਮਐਸਜੀ – ਐਮਐਸਜੀ ਐਸਾ ਜਨੂਨ ਦੇ ਦੇ
ਸ਼ਬਦਾਂ ਦੇ ਅਰਥ: (ਅਸ਼ਆਰ – ਦੋਹੇ, ਸ਼ੇਅਰ, ਮਜਮੂਨ- ਵਿਸ਼ਾ, ਸਮੱਗਰੀ, ਕੰਟੈਂਟ, ਜਨੂਨ – ਦੀਵਾਨਗੀ)
ਜਸਵਿੰਦਰ ਜੀਂਦ
ਹਰ ਇੱਕ ਪਰੇਸ਼ਾਨੀ ਦਾ ਇੱਕੋ-ਇੱਕ ਹੱਲ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਮਾਲਕ ਦੇ ਨਾਮ ਤੋਂ ਵੱਧ ਕੋਈ ਰਸਾਇਣ ਨਹੀਂ ਜੋ ਇਨਸਾਨ ਦੇ ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਨੂੰ ਖ਼ਤਮ ਕਰ ਦੇਵੇ ਦੁਨੀਆ ’ਚ ਇਨਸਾਨ ਦੁਖੀ, ਪਰੇਸ਼ਾਨ, ਗ਼ਮਗੀਨ, ਰੋਗਗ੍ਰਸਤ ਹੈ ਉਨ੍ਹਾਂ ਦਾ ਉਪਾਅ ਸਿਰਫ਼ ਪਰਮਾਤਮਾ ਦਾ ਨਾਮ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਅਜਿਹੇ ਕਰਮ ਰੋਗ ਹੁੰਦੇ ਹਨ, ਭਾਵੇਂ ਕਿੰਨੀ ਵੀ ਦਵਾਈ ਲਵੋ ਉਹ ਛੇਤੀ ਨਾਲ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੇ।
ਅਜਿਹੇ ਕਰਮ ਰੋਗਾਂ ਨੂੰ ਖ਼ਤਮ ਕਰਨ ਲਈ ਦਵਾਈ ਤੇ ਦੁਆ ਦੀ ਲੋੜ ਪੈਂਦੀ ਹੈ ਦੁਆ ਸਿਰਫ਼ ਪਰਮਾਤਮਾ ਦੇ ਨਾਮ ਨਾਲ ਸੰਭਵ ਹੈ ਤੇ ਕੋਈ ਹੋਰ ਤਰੀਕਾ ਨਹੀਂ ਪਰਮਾਤਮਾ ਦਾ ਨਾਮ ਜਪੋ ਤੇ ਦਵਾਈ ਲਵੋ ਤਾਂ ਉਹ ਕਰਮ ਰੋਗ ਖ਼ਤਮ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਟੈਨਸ਼ਨ ਲੈਣ ਨਾਲ ਰੋਗ ਘੱਟ ਨਹੀਂ ਹੁੰਦਾ, ਸਗੋਂ ਵਧਦਾ ਹੈ ਮਾਲਕ ’ਤੇ ਛੱਡੋ ਮਾਲਕ ਜਾਣੇ ਉਸ ਦਾ ਕੰਮ ਜਾਣੇ ਇਸ ਲਈ ਤੁਸੀਂ ਸਿਮਰਨ ਕਰਦੇ ਰਹੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤੇ ਆਪਣੇ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਇਨਸਾਨ ਬੁਰੇ ਕਰਮਾਂ ਤੋਂ ਗੁਰੇਜ਼ ਨਹੀਂ ਕਰਦਾ, ਜੋ ਮਨ ’ਚ ਆਇਆ ਉਹ ਕਰਦਾ ਹੈ ਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ।
Body Donation: ਸੱਚਖੰਡ ਵਾਸੀ ਗੁਰਦੀਪ ਕੌਰ ਇੰਸਾਂ ਦਾ ਨਾਂਅ ਵੀ ਹੋਇਆ ਸਰੀਰਦਾਨੀਆਂ ’ਚ ਸ਼ਾਮਲ
ਉਦੋਂ ਕਹਿੰਦਾ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸੰਸਾਰ ਤਾਂ ਕੀਤੇ ਕਰਮਾਂ ਦਾ ਬਜ਼ਾਰ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ ਜਿਹੋ ਜਿਹਾ ਕਰੋਗੇ ਉਹੋ ਜਿਹਾ ਆਉਣ ਵਾਲੇ ਸਮੇਂ ’ਚ ਭੁਗਤਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤਾਂ ਯਕੀਨਨ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਹੋਵੇਗੀ ਤੇ ਅੰਦਰੋਂ-ਬਾਹਰੋਂ ਖੁਸ਼ੀਆਂ ਹੋਣਗੀਆਂ, ਗ਼ਮ, ਚਿੰਤਾਵਾਂ ਮਿਟ ਜਾਣਗੀਆਂ, ਰੋਗ ਦੂਰ ਹੋਣਗੇ ਤੇ ਮਾਲਕ ਦੇ ਨਜ਼ਾਰੇ ਦੇ ਕਾਬਲ ਤੁਸੀਂ ਬਣਦੇ ਚਲੇ ਜਾਓਗੇ ਪੀਰ-ਫ਼ਕੀਰ ਦੇ ਬਚਨ ਜੇਕਰ ਮੁਰੀਦ ਮੰਨ ਲਵੇ ਤਾਂ ਪੌਂ ਬਾਰ੍ਹਾਂ ਪੱਚੀ ਹੋ ਜਾਂਦੀ ਹੈ ਕੋਈ ਕਮੀ ਨਹੀਂ ਰਹਿੰਦੀ।