ਚਿੰਤਾ ਭਰੀ ਖਬਰ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਆਉਣਗੇ 2000 ਰੁਪਏ, ਕਿਸਾਨਾਂ ਵਾਲੀ ਸਕੀਮ ਹੋਈ ਬੰਦ!

PM Kisan
PM Kisan: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਆਉਣਗੇ 2000 ਰੁਪਏ, ਬੰਦ ਹੋਈ

PM Kisan: ਭਾਰਤ ਸਰਕਾਰ ਹਰ ਵਰਗ ਨੂੰ ਲਾਭ ਦੇਣ ਲਈ ਵੱਖ ਵੱਖ ਯੋਜਨਾਵਾਂ ਚਲਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਯੋਜਨਾ ਹੈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਯੋਜਨਾ ਤਹਿਤ ਹੁਣ ਤੱਕ 20 ਕਿਸ਼ਤਾਂ ਖਾਤਿਆਂ ਵਿੱਚ ਆ ਚੁੱਕੀਆਂ ਹਨ। ਹੁਣ ਭਾਰਤ ਦੇ ਕਰੋੜਾਂ ਕਿਸਾਨ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਸ ਯੋਜਨਾ ਅਧੀਨ ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ। ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਤੌਰ ’ਤੇ ਤਿੰਨ ਕਿਸ਼ਤਾਂ ਵਿੱਚ ਭੇਜੀ ਜਾਂਦੀ ਹੈ। ਹਰ ਕਿਸ਼ਤ ਦੀ ਰਕਮ 2,000 ਰੁਪਏ ਹੁੰਦੀ ਹੈ। ਇਸ ਦਰਮਿਆਨ, ਸਰਕਾਰ ਵੱਲੋਂ ਪੀਐਮ ਕਿਸਾਨ ਦੀ ਵੈਬਸਾਈਟ ’ਤੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਹੋਇਆ ਜਾਰੀ | PM Kisan

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਐਮ-ਕਿਸਾਨ ਯੋਜਨਾ ਵਿੱਚ ਕੁਝ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦਣ ਵਾਲੇ ਕਿਸਾਨ ਅਤੇ ਉਹ ਪਰਿਵਾਰ ਸ਼ਾਮਲ ਹਨ ਜਿੱਥੇ ਇੱਕ ਤੋਂ ਵੱਧ ਮੈਂਬਰ ਰਕਮ ਲੈ ਰਹੇ ਹਨ। ਅਜਿਹੇ ਮਾਮਲਿਆਂ ਵਿੱਚ ਲਾਭ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਯੋਗਤਾ “Know Your Status (KYS)”ਸੁਵਿਧਾ ਰਾਹੀਂ PM-K9S1N ਵੈਬਸਾਈਟ, ਮੋਬਾਈਲ ਐਪ ਜਾਂ ਕਿਸਾਨ ਈ-ਮਿੱਤਰਾ ਚੈਟਬੋਟ ’ਤੇ ਚੈੱਕ ਕਰ ਲੈਣ।

ਇਨ੍ਹਾਂ ਦੀ ਸਕੀਮ ਹੋਵੇਗੀ ਬੰਦ! | PM Kisan

ਯਾਨੀ ਜਿਨ੍ਹਾਂ ਕਿਸਾਨਾਂ ਨੇ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦੀ ਹੈ ਜਾਂ ਮਲਕੀਅਤ ਹਾਸਲ ਕੀਤੀ ਹੈ, ਜਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਪਤੀ-ਪਤਨੀ, ਮਾਤਾ-ਪਿਤਾ, 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਜਾਂ ਨਾਬਾਲਿਗ ਬੱਚੇ ਇੱਕੋ ਸਮੇਂ ਲਾਭ ਲੈ ਰਹੇ ਹਨ, ਉਹਨਾਂ ਨੂੰ ਹੁਣ ਫਿਜ਼ਿਕਲ ਵੈਰੀਫਿਕੇਸ਼ਨ ਪੂਰਾ ਹੋਣ ਤੱਕ ਕਿਸ਼ਤ ਨਹੀਂ ਮਿਲੇਗੀ। ਦੱਸ ਦਈਏ ਕਿ ਸਰਕਾਰ ਹੁਣ ਤੱਕ ਇਸ ਯੋਜਨਾ ਅਧੀਨ 20 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਸਭ ਤੋਂ ਹਾਲੀਆ 20ਵੀਂ ਕਿਸ਼ਤ 2 ਅਗਸਤ 2025 ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਸੀ। ਹੁਣ ਸਭ ਦੀ ਨਜ਼ਰ 21ਵੀਂ ਕਿਸ਼ਤ ’ਤੇ ਟਿਕੀ ਹੋਈ ਹੈ।

21 ਕਿਸ਼ਤ ਦਾ ਕੀ ਹੋਵੇਗਾ?

ਤਿਉਹਾਰੀ ਮੌਸਮ ਨੇੜੇ ਹੈ, ਇਸ ਕਰਕੇ ਕਈ ਕਿਸਾਨ ਉਮੀਦ ਕਰ ਰਹੇ ਹਨ ਕਿ ਅਗਲੀ ਕਿਸ਼ਤ ਦਿਵਾਲੀ 2025 ਤੋਂ ਪਹਿਲਾਂ ਉਹਨਾਂ ਦੇ ਖਾਤੇ ਵਿੱਚ ਆ ਜਾਵੇਗੀ। ਪਰ ਅਜੇ ਤੱਕ ਸਰਕਾਰ ਨੇ ਰਕਮ ਜਾਰੀ ਹੋਣ ਦੀ ਤਾਰੀਖ ਬਾਰੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ। ਯੋਜਨਾ ਦੇ ਨਿਯਮਾਂ ਮੁਤਾਬਕ, ਸਰਕਾਰ ਹਰ ਚਾਰ ਮਹੀਨੇ ਵਿੱਚ ਕਿਸ਼ਤ ਜਾਰੀ ਕਰਦੀ ਹੈ। ਪਿਛਲੀ ਕਿਸ਼ਤ ਅਗਸਤ ਦੀ ਸ਼ੁਰੂਆਤ ਵਿੱਚ ਆਈ ਸੀ, ਇਸ ਲਈ 21ਵੀਂ ਕਿਸ਼ਤ ਦਸੰਬਰ 2025 ਦੇ ਆਸ-ਪਾਸ ਆਉਣ ਦੀ ਉਮੀਦ ਹੈ।

Read Also : ਪੰਜਾਬ ਦੇ 2300 ਪਿੰਡਾਂ ‘ਚ ਅੱਜ ਤੋਂ ਸਫਾਈ ਮਹਾ ਅਭਿਆਨ ਸ਼ੁਰੂ, ਇਕੱਠੇ ਚਲਣਗੇ ਝਾੜੂ ਤੇ JCB ਮਸ਼ੀਨਾਂ