Phil Salt: ਫਿਲ ਸਾਲਟ ਦਾ ਇੰਗਲੈਂਡ ਲਈ ਸਭ ਤੋਂ ਤੇਜ਼ ਟੀ20 ਸੈਂਕੜਾ, ਅੰਗਰੇਜ਼ਾਂ ਨੇ ਤੋੜੇ ਵੱਡੇ ਰਿਕਾਰਡ

Phil Salt
Phil Salt: ਫਿਲ ਸਾਲਟ ਦਾ ਇੰਗਲੈਂਡ ਲਈ ਸਭ ਤੋਂ ਤੇਜ਼ ਟੀ20 ਸੈਂਕੜਾ, ਅੰਗਰੇਜ਼ਾਂ ਨੇ ਤੋੜੇ ਵੱਡੇ ਰਿਕਾਰਡ

ਅਫਰੀਕਾ ਨੂੰ ਇੰਗਲੈਂਡ ਨੇ 146 ਦੌੜਾਂ ਨਾਲ ਹਰਾਇਆ | Phil Salt

Phil Salt: ਸਪੋਰਟਸ ਡੈਸਕ। ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਇੰਗਲੈਂਡ ਲਈ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਦੂਜੇ ਟੀ-20 ’ਚ 39 ਗੇਂਦਾਂ ’ਚ ਸੈਂਕੜਾ ਜੜ ਕੇ ਇਹ ਰਿਕਾਰਡ ਬਣਾਇਆ। ਸਾਲਟ ਨੇ 141 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜੋ ਕਿ ਇੰਗਲੈਂਡ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਮੈਨਚੈਸਟਰ ਦੇ ਓਲਡ ਟਰੈਫੋਰਡ ਕ੍ਰਿਕੇਟ ਮੈਦਾਨ ’ਚ ਖੇਡੇ ਗਏ ਮੈਚ ’ਚ ਇੰਗਲੈਂਡ ਨੇ 20 ਓਵਰਾਂ ’ਚ 304 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ’ਚ ਇੰਗਲੈਂਡ ਦਾ ਸਭ ਤੋਂ ਵੱਧ ਸਕੋਰ ਹੈ ਤੇ ਦੁਨੀਆ ਦਾ ਤੀਜਾ ਸਭ ਤੋਂ ਵੱਧ ਸਕੋਰ ਹੈ। 304 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ 158 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਅੰਗਰੇਜ਼ੀ ਟੀਮ ਨੇ ਮੈਚ 146 ਦੌੜਾਂ ਨਾਲ ਇਹ ਮੈਚ ਜਿੱਤਿਆ।

ਇਹ ਖਬਰ ਵੀ ਪੜ੍ਹੋ : Russia Earthquake: ਵੱਡੇ ਭੂਚਾਲ ਨਾਲ ਕੰਬਿਆ ਰੂਸ, ਸੁਨਾਮੀ ਦੀ ਚੇਤਾਵਨੀ ਜਾਰੀ

ਪਹਿਲੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ | Phil Salt

ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਸਾਲਟ (141 ਨਾਬਾਦ, 60 ਗੇਂਦਾਂ, 30 ਚੌਕੇ, 9 ਛੱਕੇ) ਤੇ ਕਪਤਾਨ ਜੋਸ ਬਟਲਰ (39 ਗੇਂਦਾਂ ’ਚ 83 ਦੌੜਾਂ) ਨੇ ਪਹਿਲੀ ਵਿਕਟ ਲਈ 47 ਗੇਂਦਾਂ ’ਚ 126 ਦੌੜਾਂ ਜੋੜੀਆਂ। ਪਾਵਰਪਲੇ ’ਚ ਹੀ ਇੰਗਲੈਂਡ ਦਾ ਸਕੋਰ 106/1 ਹੋ ਗਿਆ। ਫਿਲ ਸਾਲਟ ਨੇ ਮਾਰਕੋ ਜੈਨਸਨ ਦੇ ਪਹਿਲੇ ਓਵਰ ’ਚ 18 ਦੌੜਾਂ ਬਣਾਈਆਂ। ਬਟਲਰ ਨੇ ਲਿਜ਼ਾਰਡ ਵਿਲੀਅਮਜ਼ ਵਿਰੁੱਧ 22 ਤੇ ਕਾਗਿਸੋ ਰਬਾਡਾ ਵਿਰੁੱਧ 20 ਦੌੜਾਂ ਬਣਾਈਆਂ।

ਇੰਗਲੈਂਡ ਲਈ ਬਟਲਰ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

ਬਟਲਰ ਨੇ 18 ਗੇਂਦਾਂ ’ਚ ਟੀ-20 ਕਰੀਅਰ ਦਾ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਪੂਰਾ ਕੀਤਾ। ਉਸਨੇ 30 ਗੇਂਦਾਂ ’ਚ 83 ਦੌੜਾਂ ਦੀ ਪਾਰੀ ਖੇਡੀ। ਉਸਨੂੰ ਬਿਜੋਰਨ ਫਾਰਚੂਨ ਨੇ ਆਊਟ ਕੀਤਾ। ਇਸ ਤੋਂ ਬਾਅਦ ਸਾਲਟ ਨੇ ਪਾਰੀ ਸੰਭਾਲੀ। ਉਸਨੇ ਜੈਕਬ ਬੈਥਲ (14 ਗੇਂਦਾਂ, 26 ਦੌੜਾਂ) ਨਾਲ ਦੂਜੀ ਵਿਕਟ ਲਈ 41 ਗੇਂਦਾਂ ’ਚ 95 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਹੈਰੀ ਬਰੂਕ (41 ਦੌੜਾਂ) ਨਾਲ ਤੀਜੀ ਵਿਕਟ ਲਈ 37 ਗੇਂਦਾਂ ’ਚ 83 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇੰਗਲੈਂਡ ਨੇ 304/2 ਦਾ ਵੱਡਾ ਸਕੋਰ ਬਣਾਇਆ।

ਰਬਾਡਾ, ਵਿਲੀਅਮਜ਼, ਜੈਨਸਨ ਮਹਿੰਗੇ ਸਾਬਤ ਹੋਏ

ਦੱਖਣੀ ਅਫਰੀਕਾ ਲਈ ਕਾਗੀਸੋ ਰਬਾਡਾ ਨੇ 70, ਲਿਜ਼ਾਰਡ ਵਿਲੀਅਮਜ਼ ਨੇ 62 ਤੇ ਮਾਰਕੋ ਜੈਨਸਨ ਨੇ 60 ਦੌੜਾਂ ਦਿੱਤੀਆਂ। ਟੀਮ ਨੇ 8 ਵਾਈਡ ਤੇ 5 ਨੋ-ਬਾਲ ਸੁੱਟੀਆਂ, ਜਿਸ ਨਾਲ ਇੰਗਲੈਂਡ ਨੂੰ ਕੁੱਲ 13 ਵਾਧੂ ਦੌੜਾਂ ਮਿਲੀਆਂ।