
Cleanliness Campaign Gurugram: ਗੁਰੂਗ੍ਰਾਮ (ਵਿਜੇ ਸਿੰਗਲਾ)। 11 ਸਤੰਬਰ ਦਿਨ ਵੀਰਵਾਰ ਦੀ ਸਵੇਰ ਡੇਰਾ ਸੱਚਾ ਸੌਦਾ ਦੁਆਰਾ ਗੁਰੂਗ੍ਰਾਮ ਸ਼ਹਿਰ ‘ਚ ਇੱਕ ਵਿਸ਼ਾਲ ਸ਼ਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ‘ਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਹਿੱਸਾ ਲਿਆ। ਇਸ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਮਸਤਾਨਾ ਜੀ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਵਰਚੁਅਲੀ ਖੁਦ ਝਾੜੂ ਲਾ ਕੇ ਕੀਤੀ।
ਇਸ ਤੋਂ ਬਾਅਦ ਸ਼ਹਿਰ ਦੀ ਹਰ ਗਲੀ-ਮੁਹੱਲੇ, ਚੌਂਕ, ਚੌਰਾਹੇ, ਪਾਰਕ, ਸਰਕਾਰੀ ਇਮਾਰਤਾਂ, ਜਨਤਕ ਥਾਵਾਂ ਤੇ ਲੱਖਾਂ ਸੇਵਾਦਾਰ ਬਿਜਲੀ ਵਾਂਗ ਫੁਰਤੀ ਨਾਲ ਸਫ਼ਾਈ ਕਾਰਜਾਂ ’ਚ ਜੁਟ ਗਏ। ਇਸ ਤਹਿਤ ਸਾਧ-ਸੰਗਤ ਵੱਲੋਂ ਰਿਜੰਗਲਾ ਸਮਾਰਕ ਚੌਂਕ ਨਜ਼ਦੀਕ ਪਾਰਕ ਵਿਖੇ ਜ਼ੋਰਾਂ ਸ਼ੋਰਾਂ ਨਾਲ ਸਫ਼ਾਈ ਕੀਤੀ ਜਾ ਰਹੀ ਹੈ। Cleanliness Campaign Gurugram
ਸੇਵਾਦਾਰਾਂ ਦੇ ਹੱਥਾਂ ’ਚ ਝਾੜੂ ਐਨੀ ਤੇਜ਼ੀ ਨਾਲ ਚੱਲ ਰਹੇ ਸਨ ਜਿਵੇਂ ਝਾੜੂ ਨੂੰ ਕੋਈ ਮਸ਼ੀਨ ਚਲਾ ਰਹੀ ਹੋਵੇ। ਜਿੱਥੇ ਵੀ ਗੰਦਗੀ ਨਜ਼ਰ ਆਈ, ਸੀਵਰੇਜ ਰੁਕਿਆ ਮਿਲਿਆ, ਮਕਾਨਾਂ ਦੇ ਰੌਸ਼ਨਾਂ ‘ਚ ਗੰਦਗੀ ਦੇਖੀ ਸੇਵਾਦਾਰ ਉੱਥੇ ਹੀ ਜੁਟ ਗਏ। ਸੜਕਾਂ, ਗਲੀਆਂ, ਚੌਂਕਾਂ, ਪਾਰਕ ਸਭ ਚਮਕਦੇ ਹੋਏ ਨਜ਼ਰ ਆਉਣ ਲੱਗੇ ਹਨ। ਪੂਰਾ ਸ਼ਹਿਰ ਸਫ਼ਾਈ ਮਹਾਂ ਅਭਿਆਨ ਰੂਪੀ ਮਹਾਂਯੱਗ ‘ਚ ਆਹੂਤੀ ਤੋਂ ਬਾਅਦ ਸਫ਼ਾਈ ਭਰਪੂਰ ਹੋ ਗਿਆ ਹੈ। ਇਹ ਅਭਿਆਨ ਹਰਿਆਣਾ ਸਰਕਾਰ ਤੇ ਗੁਰੂਗ੍ਰਾਮ ਨਗਰ ਨਿਗਮ ਦੇ ਸਹਿਯੋਗ ਨਾਲ ਚਲਾਇਆ ਗਿਆ।