
Gurugram News: ਗੁਰੂਗ੍ਰਾਮ ’ਚ ਗੁਰੂ ਜੀ ਦੀ ਪ੍ਰੇਰਨਾ ਨਾਲ ਮੈਗਾ ਸਫ਼ਾਈ ਅਭਿਆਨ ਚਲਾਇਆ, ਉਸ ਦਾ ਬਹੁਤ-ਬਹੁਤ ਸਵਾਗਤ : ਸੀਐਮ ਸੈਨੀ
Gurugram News: ਗੁਰੂਗ੍ਰਾਮ (ਰਵਿੰਦਰ ਰਿਆਜ)। ਗੁਰੂਗ੍ਰਾਮ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਗਰਦਰਸ਼ਨ ’ਚ ਹਰਿਆਣਾ ਸਰਕਾਰ ਦੇ ਸੱਦੇ ’ਤੇ ਸਫ਼ਾਈ ਮਹਾਂ ਅਭਿਆਨ ਚਲਾਇਆ ਗਿਆ। ਜਿਸ ’ਚ ਭਾਰੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਸੇਵਾਦਾਰ ਪਹੁੰਚੇ ਹਨ।
ਇਸ ਸਫ਼ਾਈ ਮਹਾਂ ਅਭਿਆਨ ਤੋਂ ਖੁਸ਼ ਹੋ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਗੁਰੂਗ੍ਰਾਮ ’ਚ ਸਾਡੇ ਡੇਰਾ ਸੱਚਾ ਸੌਦਾ ਦੇ ਜੋ ਸ਼ਰਧਾਲੂ ਆਏ ਹਨ, ਗੁਰੂਗ੍ਰਾਮ ਅੰਦਰ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਗੁਰੂਗ੍ਰਾਮ ਨੂੰ ਸਾਫ਼-ਸੁੀਰਾ ਤੇ ਸੋਹਣਾ ਬਣਾਉਣ ਦਾ ਬੀੜਾ ਚੁੱਕਿਆ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਗੁਰੂਗ੍ਰਾਮ ’ਚ ਸਫ਼ਾਈ ਅਭਿਆਨ ਚਲਾਉਣ ’ਤੇ ਉਨ੍ਹਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ, ਸਾਧੂਵਾਦ ਦਿੰਦਾ ਹਾਂ।
Read Also : ਦੋਵੇਂ ਹੱਥ ਨਾ ਹੋਣ ਦੇ ਬਾਵਜ਼ੂਦ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਸ ਸੇਵਾਦਾਰ ਨੇ ਦਿਖਾਇਆ ਗਜ਼ਬ ਸੇਵਾ ਦਾ ਜਜਬਾ
ਇਸ ਮੌਕੇ ’ਤੇ ਉਨ੍ਹਾਂ ਗੁਰੂਗ੍ਰਾਮ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਗੁਰੂਗ੍ਰਾਮ ਦੇ ਹਰ ਨਾਗਰਿਕ ਨੂੰ ਇਹ ਬੇਨਤੀ ਕਰਾਂਗਾ ਕਿ ਸਫ਼ਾਈ ਅਭਿਆਨ ’ਚ ਅਸੀਂ ਲਗਾਤਾਰ ਜੁਟ ਜਾਈਏ। ਜੋ ਇਹ ਸਫ਼ਾਈ ਅਭਿਆਨ ਸ਼ੁਰੂ ਹੋਇਆ ਹੈ, ਸਾਡਾ ਗੁਰੂਗ੍ਰਾਮ ਰੈਂਕਿੰਗ ’ਚ ਨੰਬਰ ਇੱਕ ’ਤੇ ਰਹੇ, ਇਹ ਜ਼ਿੰਮੇਵਾਰੀ ਸਾਡੇ ਗੁਰੂਗਾ੍ਰਮ ਦੇ ਨਾਗਰਿਕਾਂ ਦੀ ਹੈ, ਉਸ ਨੂੰ ਬਣਾ ਕੇ ਰੱਖਣਾ ਹੈ।