Mega Cleanliness Drive: ਜੇ ਹੋਵੇ ਸੇਵਾ ਦਾ ਜ਼ਜਬਾ ਬਾ-ਕਮਾਲ ਤਾਂ ਕੋਈ ਅੜਿੱਕਾ ਆ ਹੀ ਨਹੀਂ ਸਕਦਾ

Mega Cleanliness Drive
Mega Cleanliness Drive

Mega Cleanliness Drive: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਹਰਿਆਣਾ ਸਰਕਾਰ ਤੇ ਗੁਰੂਗ੍ਰਾਮ ਪ੍ਰਸ਼ਾਸਨ ਦੇ ਸੱਦੇ ’ਤੇ 36ਵਾਂ ਮਹਾਂ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਹਰ ਵਰਗ ਦਾ ਡੇਰਾ ਸ਼ਰਧਾਲੂ ਇਸ ਸਫ਼ਾਈ ਮਹਾਂ ਅਭਿਆਨ ’ਚ ਤਹਿਦਿਲੋਂ ਸਫ਼ਾਈ ’ਤੇ ਲੱਗਿਆ ਹੋਇਆ ਹੈ।

Read Also : ਗੁਰੂਗ੍ਰਾਮ ’ਚ ਸ਼ੁਰੂ ਹੋਇਆ ਸਫਾਈ ਮਹਾਂ ਅਭਿਆਨ, ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

ਜਿਸ ਵਿੱਚ ਅਪੰਗਤਾ ਵੀ ਭਾਰੀ ਨਾ ਪੈ ਸਕੀ। ਜਾਣਕਾਰੀ ਅਨੁਸਾਰ ਜੋਗਾ ਸਿੰਘ ਪੁੱਤਰ ਬਾਬੂ ਸਿੰਘ ਸੂਲਰ ਘਰਾਟ ਬਲਾਕ ਮਹਿਲਾਂ ਚੌਂਕ ਪੋਲੀਓ ਦੀ ਬਿਮਾਰੀ ਤੋਂ ਪੀੜਿਤ ਹੋਣ ਦੇ ਬਾਵਜ਼ੂਦ ਆਪਣੇ ਮੁਰਸ਼ਦੇ ਕਾਮਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚਲਦਿਆਂ ਗੁਰੂ ਗ੍ਰਾਮ ਦੇ ਤੀਜੇ ਸਫਾਈ ਮਹਾਂ ਅਭਿਆਨ ਦੇ ਵਿੱਚ ਹੁੰਮ-ਹੁਮਾ ਕੇ ਪਹੁੰਚਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਮੈਨੂੰ ਜਨਮ ਤੋਂ ਹੀ ਪੋਲੀਓ ਦੀ ਬਿਮਾਰੀ ਹੈ। 2006 ਦੇ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਹਤ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਸਫਾਈ ਮਹਾਂ ਅਭਿਆਨ ਵਿੱਚ ਆ ਕੇ ਸੇਵਾ ਕਰਨ ਨਾਲ ਮੇਰੇ ਰੂਹ ਨੂੰ ਸਕੂਨ ਮਿਲਦਾ ਹੈ। Mega Cleanliness Drive