
Gurugram Safai Abhiyan: ਗੁਰੂਗ੍ਰਾਮ (ਸੱਚ ਕਹੂੰ ਨਿਊਜ)। ਡੇਰਾ ਸੱਚਾ ਸੌਦਾ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਗੁਰੂਗ੍ਰਾਮ ਸ਼ਹਿਰ ’ਚ ਇੱਕ ਵਿਸ਼ਾਲ ਸਫ਼ਾਈ ਮਹਾਂ ਅਭਿਆਨ ਚਲਾਇਆ ਗਿਆ। ਜਿਸ ’ਚ ਭਾਰੀ ਗਿਣਤੀ ’ਚ ਸੇਵਾਦਾਰਾਂ ਨੇ ਹਿੱਸਾ ਲਿਆ। ਇਹ ਅਭਿਆਨ ਹਰਿਆਣਾ ਸਰਕਾਰ ਤੇ ਗੁਰੂਗ੍ਰਾਮ ਨਗਰ ਨਿਗਮ ਦੇ ਸੱਦੇ ’ਤੇ ਚਲਾਇਆ ਗਿਆ ਹੈ। ਜਿਸ ਦਾ ਉਦੇਸ਼ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾਉਣਾ ਹੈ।
ਇਸ ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਸ਼ਾਹ ਮਸਤਾਨਾ ਜੀ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਕਾਰ ਤੋਂ ਵਰਚੂਅਲੀ ਝਾੜੂ ਲਾ ਕੇ ਕੀਤਾ। ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਝਾੜੂ, ਕੂੜਾ ਚੁੱਕਣ ਦੇ ਉਪਕਰਨ ਤੇ ਤੇ ਸਫ਼ਾਈ ਦਾ ਸੰਦੇਸ਼ ਲੈ ਕੇ ਗੁਰੂਗ੍ਰਾਮ ਦੀਆਂ ਸੜਕਾਂ, ਪਾਰਕਾਂ ਤੇ ਜਨਤਕ ਥਾਵਾਂ ’ਤੇ ਜੁਟ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਜੀਅ ਜਾਨ ਲਾ ਕੇ ਸਫ਼ਾਈ ਕੀਤੀ। ਐਨਾ ਹੀ ਨਹੀਂ ਉਨ੍ਹਾਂ ਸਥਾਨਕ ਨਾਗਰਿਕਾਂ ਨੂੰ ਵੀ ਸਫ਼ਾਈ ਦੇ ਪ੍ਰਤੀ ਜਾਗਰੂਕ ਕੀਤਾ। ਆਓ ਦੇਖਦੇ ਹਾਂ ਸਫ਼ਾਈ ਮਹਾਂ ਅਭਿਆਨ ਦੀਆਂ ਤਸਵੀਰਾਂ…
