Literary Events Punjab: ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ 

Literary-Events-Punjab
ਭਾਦਸੋਂ : ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਬੀਪੀਈਓ ਜਗਜੀਤ ਸਿੰਘ ਨੌਹਰਾ ਤੇ ਸਮੂਹ ਅਧਿਆਪਕ। ਤਸਵੀਰ : ਸੁਸ਼ੀਲ ਕੁਮਾਰ

Literary Events Punjab: (ਸੁਸ਼ੀਲ ਕੁਮਾਰ) ਭਾਦਸੋਂ। ਪ੍ਰਮੁੱਖ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮਦਿਨ ਨੂੰ ਸਮਰਪਿਤ” ਵਾਤਾਵਰਣ ਦੀ ਸੁੰਦਰਤਾ ਤੇ ਸਹੁੱਪਣ ਵਿਸੇ” ਪ੍ਰਤੀ ਬਲਾਕ ਪੱਧਰੀ ਮੁਕਾਬਲੇ ਕਲੱਸਟਰ ਮਟੋਰੜਾ ਵਿਖੇ ਕਰਵਾਏ ਗਏ। ਇਸ ਸਮੇਂ ਜੇਤੂ ਬੱਚਿਆਂ ਨੂੰ ਬੀਪੀਈਓ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਵਿਸ਼ੇਸ਼ ਤੌਰ ’ਤੇ ਮੈਡਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਬੱਚਿਆਂ ਨੂੰ ਭਵਿੱਖ ਵਿੱਚ ਵੱਧ-ਚੜ੍ਹ ਕੇ ਹਰੇਕ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Literary-Events-Punjab
ਭਾਦਸੋਂ : ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਬੀਪੀਈਓ ਜਗਜੀਤ ਸਿੰਘ ਨੌਹਰਾ ਤੇ ਸਮੂਹ ਅਧਿਆਪਕ। ਤਸਵੀਰ : ਸੁਸ਼ੀਲ ਕੁਮਾਰ

ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਸੰਧਨੌਲੀ ਵੱਲੋਂ ਨਿਭਾਈ। ਜੱਜਮੈਂਟ ਸਤਨਾਮ ਸਿੰਘ ਪਾਲੀਆ ਤੇ ਸੰਦੀਪ ਕੁਮਾਰ ਡਕੌਂਦਾ ਵੱਲੋਂ ਕੀਤੀ ਗਈ। ਇਸ ਮੌਕੇ ਸੀਐੱਚਟੀ ਗੁਰਪ੍ਰੀਤ ਸਿੰਘ ਜਿੰਦਲਪੁਰ,ਜਸਪਾਲ ਸਿੰਘ ਚਹਿਲ ਜਸਪ੍ਰੀਤ ਸਿੰਘ ਗੋਬਿੰਦਪੁਰਾ, ਸਤਨਾਮ ਸਿੰਘ ਜਾਤੀਵਾਲ, ਰਮਨਜੀਤ ਕੌਰ ਅੱਡਾ ਸਹੌਲੀ, ਗੁਰਪ੍ਰੀਤ ਸਿੰਘ ਸੁੱਧੇਵਾਲ, ਗੁਰਮੀਤ ਸਿੰਘ ਨਿਰਮਾਣ ਰਾਜ ਪੁਰਸਕਾਰੀ, ਰਾਜਵੀਰ ਕੌਰ‌ ਤੇ ਨਵਨੀਤ ਕੌਰ ਮਟੋਰੜਾ, ਪਰਮਜੀਤ ਸਿੰਘ ਜੱਸੋਮਾਜਰਾ ,ਹਰੀਸ਼ ਪੇਦਨ, ਗੁਰਦੀਪ ਸਿੰਘ ਧਨੌਰੀ, ਜਸਪ੍ਰੀਤ ਕੌਰ ਅਕਾਲਗੜ੍ਹ , ਹਰਦੀਪ ਕੌਰ ਫਰੀਦਪੁਰ,ਜਗਦੀਪ ਸਿੰਘ ਪੇਧਨ ਆਦਿ ਹਾਜ਼ਰ ਸਨ। Literary Events Punjab