ਪਾਸਪੋਰਟ ਦੇ ਗੁੰਮ ਹੋ ਜਾਣ ਨਾਲ ਟੈਨਸ਼ਨ ’ਚ ਸੀ ਪੂਰਾ ਪਰਿਵਾਰ : ਸੁਖਬੀਰ ਸਿੰਘ
Returned Passport: (ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਡੇਰਾ ਸ਼ਰਧਾਲੂ ਵੱਲੋਂ ਗੁੰਮ ਹੋਏ ਪਾਸਪੋਰਟ ਨੂੰ ਅਸਲ ਮਾਲਕ ਨੂੰ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। ਇਸ ਮੌਕੇ ਸੱਚੀ ਸੀਨੀਅਰ ਪ੍ਰੇਮੀ ਸੰਮਤੀ ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਉਸਦਾ ਬੇਟਾ ਪ੍ਰਵੀਨ ਇੰਸਾਂ ਘਰ ਤੋਂ ਦੁਕਾਨ ਵੱਲ ਆ ਰਿਹਾ ਸੀ ਤਾਂ ਉਸਦੀ ਨਜ਼ਰ ਸੜਕ ਕਿਨਾਰੇ ਪਏ ਕਾਗਜ਼ ’ਤੇ ਪਈ ਜਦੋਂ ਉਨ੍ਹਾਂ ਆਪਣਾ ਸਾਧਨ ਰੋਕ ਉਸ ਕਾਗਜ ਨੂੰ ਵੇਖਿਆ ਤਾਂ ਉਸ ਵਿੱਚ ਪਾਸਪੋਰਟ ਸੀ, ਜਿਨ੍ਹਾਂ ਉਸਦੀ ਮੌਕੇ ’ਤੇ ਹੀ ਅਸਲ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਸਖ਼ਤ ਮੁਸ਼ੱਕਤ ਤੋਂ ਬਾਅਦ ਵੀ ਪਾਸਪੋਰਟ ਦਾ ਅਸਲ ਮਾਲਕ ਨਾ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸੋਸ਼ਲ ਮੀਡੀਆ ’ਤੇ ਪਾਸਪੋਰਟ ਗੁੰਮ ਹੋਣ ਦੀ ਜਾਣਕਾਰੀ ਪਾਈ ਹੋਈ ਸੀ ਜਿਸ ’ਤੇ ਪਾਸਪੋਰਟ ਦੀ ਅਸਲ ਮਾਲਕ ਨੂੰ ਫੋਨ ਕਰ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਤਾਂ ਉਹ ਉਸ ਸਮੇਂ ਹੀ ਫੋਨ ’ਤੇ ਖੁਸ਼ੀ ’ਚ ਝੂਮਦਾ ਹੋਇਆ ਧੰਨਵਾਦ ਕਰਨ ਲੱਗਾ ਤੇ ਜਲਦ ਪੁੱਜਣ ਦੀ ਗੱਲ ਕਹੀ। ਪਾਸਪੋਰਟ ਦੇ ਅਸਲ ਮਾਲਕ ਸੁਖਬੀਰ ਸਿੰਘ ਨਿਵਾਸੀ ਪਿੰਡ ਅਜ਼ੀਮਗੜ੍ਹ ਨੇ ਜਦੋਂ ਆਪਣਾ ਪਾਸਪੋਰਟ ਵੇਖਿਆ ਤਾਂ ਉਸਦੇ ਚਿਹਰੇ ’ਤੇ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ: Punjab News: ਪ੍ਰਧਾਨ ਮੰਤਰੀ ਵੱਲੋਂ ਦਿੱਤੇ ਹੜ੍ਹ ਰਾਹਤ ਪੈਕੇਜ ਸਬੰਧੀ ਆਪ ਦੇ ਸੂਬਾ ਪ੍ਰਧਾਨ ਦਾ ਵੱਡਾ ਬਿਆਨ
ਇਸ ਮੌਕੇ ਪਾਸਪੋਰਟ ਦੇ ਅਸਲ ਮਾਲਕ ਸੁਖਬੀਰ ਸਿੰਘ ਨੇ ਕਿਹਾ ਕਿ ਉਹ ਕੱਲ੍ਹ ਪਟਿਆਲਾ ਤੋਂ ਸਾਰੇ ਦਸਤਾਵੇਜ਼ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੋਸਤ ਨਾਲ ਘਰ ਪੁੱਜਾ ਤੇ ਜਦੋਂ ਆਪਣਾ ਪਾਸਪੋਰਟ ਚੈੱਕ ਕੀਤਾ ਤਾਂ ਪਾਸਪੋਰਟ ਜੇਬ ਵਿੱਚ ਨਹੀਂ ਸੀ ਤਾਂ ਉਹ ਆਪਣੇ ਦੋਸਤਾਂ ਨਾਲ ਸਮਾਣਾ ਪੁੱਜਾ ਤੇ ਜਿੱਥੇ ਜਿੱਥੇ ਗਿਆ ਸੀ, ਹਰ ਜਗ੍ਹਾਂ ’ਤੇ ਵੇਖਿਆ ਪਰ ਨਿਰਾਸ਼ਾ ਹੀ ਹੱਥ ਲੱਗੀ। Returned Passport
ਉਨ੍ਹਾਂ ਕਿਹਾ ਕਿ ਕੁਝ ਦਿਨਾਂ ਮਗਰੋਂ ਉਸ ਨੇ ਯੂਐੱਸਏ ਜਾਣਾ ਸੀ ਤੇ ਗੁੰਮ ਹੋਏ ਪਾਸਪੋਰਟ ਕਾਰਨ ਪੂਰੀ ਰਾਤ ਟੈਨਸ਼ਨ ਨਾਲ ਸੋ ਨਹੀਂ ਸਕਿਆ ਤੇ ਪਰਿਵਾਰ ਵਿੱਚ ਵੀ ਟੈਨਸ਼ਨ ਦਾ ਮਾਹੌਲ ਸੀ। ਉਨ੍ਹਾਂ ਕਿਹਾ ਕਿ ਗੁੰਮ ਹੋਏ ਪਾਸਪੋਰਟ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀ ਸੀ ਤੇ ਪੂਰੀ ਰਾਤ ਫੋਨ ’ਤੇ ਟਕ ਟਕੀ ਲਗਾਈ ਰੱਖੀ ਕਿ ਕਿਸੇ ਦਾ ਫੋਨ ਆਵੇ ਪਰ ਉੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ ਪਰ ਅੱਜ ਤੜਕ ਸਵੇਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੋਹਨ ਲਾਲ ਇੰਸਾਂ ਅਤੇ ਪ੍ਰਵੀਨ ਇੰਸਾਂ ਦਾ ਫੋਨ ਆਇਆ ਕਿ ਤੁਹਾਡਾ ਪਾਸਪੋਰਟ ਸਾਡੇ ਕੋਲ ਹੈ, ਲੈ ਜਾਓ।
ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਕਰਦਿਆਂ ਸਮਾਣਾ ਵਿਖੇ ਪੁੱਜ ਆਪਣਾ ਪਾਸਪੋਰਟ ਵੇਖ ਜੋ ਖੁਸ਼ੀ ਸੀ ਉਸ ਨੂੰ ਬੋਲ ਕੇ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪਾਸਪੋਰਟ ਵਾਪਸ ਕਰਨ ਲਈ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੋਹਨ ਲਾਲ ਇੰਸਾਂ ਤੇ ਪ੍ਰਵੀਨ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।