Motorcycle Theft Gang: (ਨੈਨਸੀ ਲਹਿਰਾਗਾਗਾ) ਲਹਿਰਾਗਾਗਾ। ਲਹਿਰਾ ਸਿਟੀ ਪੁਲਿਸ ਚੌਂਕੀ ਇੰਚਾਰਜ ਗੁਰਦੇਵ ਸਿੰਘ ਦੀ ਅਗਵਾਈ ਵਿੱਚ, ਸ਼ਹਿਰ ਤੇ ਇਲਾਕੇ ਵਿੱਚੋਂ ਚੋਰੀ ਹੋਏ 19 ਮੋਟਰਸਾਈਕਲ, ਇਕ ਐਕਟੀਵਾ ਸਕੂਟਰੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਲਹਿਰਾ ਦੀਪਇੰਦਰਪਾਲ ਸਿੰਘ ਜੇਜੀ ,ਐਸ. ਐਚ.ਓ. ਲਹਿਰਾ ਸਰਦਾਰ ਕਰਮਜੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਦਿਨੀ ਲਹਿਰਾ ਦੇ ਅਮਰੀਕਨ ਹਿੱਲ ਹੋਟਲ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰੋਂ ਦੋ ਵੱਖ-ਵੱਖ ਮੋਟਰਸਾਈਕਲ ਚੋਰੀ ਕਰ ਲਏ ਗਏ ਸਨ।
ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਹਰਨੇਕ ਸਿੰਘ ਉਰਫ ਰਿੰਕੂ ਪੁੱਤਰ ਕ੍ਰਿਸ਼ਨਾ ਰਾਮ ਵਾਸੀ ਦੁਗਾਲ ਖੁਰਦ, (ਪਾਤੜਾਂ), ਨਿਸ਼ਾਨ ਸਿੰਘ ਉਰਫ ਵਾਰਸ਼ ਪੁੱਤਰ ਅਮਰੀਕ ਸਿੰਘ ਵਾਸੀ ਦੁਗਾਲ, ਵਕੀਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਦੁਗਾਲ ਖੁਰਦ ਸਮੇਤ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਾਤੜਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਹਰਨੇਕ ਸਿੰਘ ਉਰਫ ਰਿੰਕੂ ਪੁੱਤਰ ਕ੍ਰਿਸ਼ਨ ਰਾਮ ਵਾਸੀ ਦੁਗਾਲ ਤੇ ਪਹਿਲਾਂ ਵੀ ਚੋਰੀ ਦੇ ਤਿੰਨ ਮੁਕਦਮੇ ਦਰਜ ਹਨ ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ 19 ਮੋਟਰਸਾਈਕਲ ਸਮੇਤ ਇੱਕ ਐਕਟੀਵਾ ਸਕੂਟਰੀ ਬਰਾਮਦ ਹੋਈ ਹੈ । ਉਹਨਾਂ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਜੋ ਕਿ ਕਬਾੜੀਏ ਦਾ ਕੰਮ ਕਰਦਾ ਹੈ ਇੰਨਾ ਮੋਟਰਸਾਈਕਲਾਂ ਨੂੰ ਲੈ ਕੇ ਤੋੜ ਕੇ ਵੇਚਦਾ ਸੀ।

ਇਹ ਵੀ ਪੜ੍ਹੋ: Dussehra Vacation 2025: ਬੱਚਿਆਂ ਦੀ ਹੋਈ ਮੌਜ਼, ਦੁਸਹਿਰੇ ਮੌਕੇ ਐਨੇਂ ਦਿਨ ਬੰਦ ਰਹਿਣਗੇ ਸਕੂਲ!
ਪੁਲਿਸ ਮੁਤਾਬਕ ਇਹ ਸਾਰੇ ਮੋਟਰਸਾਈਕਲ ਲਹਿਰਾ, ਪਟਿਆਲਾ ,ਸਮਾਣਾ ,ਨਰਵਾਣਾ ਅਤੇ ਟੋਹਾਣਾ ਦੇ ਨਾਲ ਸੰਬੰਧਿਤ ਹਨ। ਉਹਨਾਂ ਦੱਸਿਆ ਕਿ ਅਸੀਂ ਇਨਾਂ ਮੋਟਰਸਾਈਕਲਾਂ ਦੀ ਚਾਸੀ ਨੰਬਰ ਅਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲੀ ਨੰਬਰਾਂ ਦਾ ਪਤਾ ਕਰਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਕਰਾਂਗੇ । ਇਸ ਨੇ ਉਹਨਾਂ ਮੋਟਰਸਾਈਕਲਾਂ ਦੇ ਨੰਬਰ ਚਾਸੀ ਨੰਬਰ ਅਤੇ ਇੰਜਣ ਨੰਬਰ ਵੀ ਜਾਰੀ ਕੀਤੇ।