200 ਦੰਗਾਕਾਰੀ ਪੁਲਿਸ ਨੇ ਕੀਤੇ ਗ੍ਰਿਫਤਾਰ
- ਕਈ ਜਗ੍ਹਾ ਕੀਤੀ ਅੱਗਜ਼ਨੀ, 80 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ
ਪੈਰਿਸ (ਏਜੰਸੀ)। France Protests: ਨੇਪਾਲ ਤੋਂ ਬਾਅਦ ਫਰਾਂਸ ’ਚ ਵੀ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦੇਸ਼ ਬੰਦ ਦੇ ਸਮਰਥਨ ਵਿੱਚ ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਅਸਤੀਫ਼ੇ ਦੀ ਮੰਗ ’ਚ 1 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ’ਤੇ ਅੱਗਜ਼ਨੀ ਵੀ ਕੀਤੀ ਹੈ। ਸਰਕਾਰ ਨੇ 80 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਹੁਣ ਤੱਕ 200 ਤੋਂ ਵੱਧ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Asia Cup 2025: ਏਸ਼ੀਆ ਕੱਪ ’ਚ ਭਾਰਤ ਦਾ ਪਹਿਲਾ ਮੈਚ ਅੱਜ, ਕੀ ਸੰਜੂ ਸੈਮਸਨ ਨੂੰ ਮਿਲੇਗਾ ਪਲੇਇੰਗ-11 ’ਚ ਮੌਕਾ?
30 ਤੋਂ ਵੱਧ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ | France Protests
ਬੁੱਧਵਾਰ ਤੋਂ ਸ਼ੁਰੂ ਹੋਏ ‘ਬਲਾਕ ਐਵਰੀਥਿੰਗ’ ਪਲ ’ਚ ਫਰਾਂਸ ’ਚ 30 ਤੋਂ ਜ਼ਿਆਦਾ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਪ੍ਰਦਰਸ਼ਨ ’ਚ 1 ਲੱਖ ਤੋਂ ਵੱਧ ਲੋਕ ਸ਼ਾਮਲ ਹਨ। ਇਸ ਪ੍ਰਦਰਸ਼ਨ ਨੂੰ ਖੱਬੇ ਪੱਖੀ ਪਾਰਟੀ ਫਰਾਂਸ ਅਨਬਾਉਂਡ ਦਾ ਵੀ ਸਮਰਥਨ ਪ੍ਰਾਪਤ ਹੋਇਆ ਹੈ। ਇਸ ਦੌਰਾਨ, ਫਰਾਂਸੀਸੀ ਟਰੇਡ ਯੂਨੀਅਨਾਂ ਨੇ ਇਹ ਵੀ ਕਿਹਾ ਸੀ ਕਿ ਉਹ 18 ਸਤੰਬਰ ਨੂੰ ਬਜਟ ਪ੍ਰਸਤਾਵਾਂ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰਨਗੇ।