ਰੋਜ਼-ਕਮਾਉਣ ਖਾਣ ਵਾਲੇ ਗਰੀਬ ਪਰਿਵਾਰਾਂ ਨੂੰ ਮਿਲੇਗਾ ਫਾਇਦਾ
ਨਵੀਂ ਦਿੱਲੀ (ਏਜੰਸੀ)। ਉੱਜਵਲਾ ਯੋਜਨਾ ਤਹਿਤ ਕਿਸ਼ਤ ‘ਤੇ ਗੈਸ ਚੁੱਲ੍ਹਾ ਦੇਣ ਤੋਂ ਬਾਅਦ ਹੁਣ ਸਰਕਾਰ ਰਸੋਈ ਗੈਸ (ਐਲਪੀਜੀ) ਸਿਲੰਡਰ ਦੀ ਰਿਫਿਲਿੰਗ ਵੀ ਕਿਸ਼ਤ ‘ਤੇ ਦੇਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਰੋਜ਼ ਕਮਾਉਣ ਖਾਣ ਵਾਲੇ ਗਰੀਬ ਪਰਿਵਾਰ ਵੀ ਇਸਦਾ ਲਾਭ ਲੈ ਸਕਣ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਨਐਲਪੀਜੀ (ਐਲਪੀਜੀ ‘ਚ ਮਹਿਲਾ) ਦੇ ਭਾਰਤੀ ਚੈਪਟਰ ਦੀ ਸ਼ੁਰੂਆਤ ਦੇ ਮੌਕੇ ‘ਤੇ ਕਿਹਾ ਕਿ ਸਰਕਾਰ ਅਜਿਹੀ ਯੋਜਨਾ ‘ਤੇ ਵਿਚਾਰ ਕਰ ਰਹੀ ਹੈ, ਜਿਸ ‘ਚ ਰਿਫਲ ਵਾਲੇ ਸਿਲੰਡਰ ਦੀ ਕੀਮਤ ਵੀ ਇਕਮੁਸ਼ਤ ਨ/ਨ ਦੇ ਕੇ ਕਿਸ਼ਤਾਂ ‘ਚ ਦੇਣ ਦੀ ਸਹੂਲਤ ਮਿਲ ਸਕੇ ਉਨ੍ਹਾਂ ਕਿਹਾ ਕਿ ਇਸਦੇ ਲਈ ਪਾਇਲਟ ਯੋਜਨਾ ਛੇਤੀ ਸ਼ੁਰੂ ਕੀਤੀ ਜਾਵੇਗੀ
ਪੱਤਰਕਾਰਾਂ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਵਿਨਐਲਪੀਜੀ ਦੇ ਵਿਸ਼ਵ ਚੈਪਟਰ ਨੇ ਇਸ ਸਬੰਧੀ ਸਲਾਹ ਦਿੱਤੀ ਸੀ ਦੁਨੀਆ ਦੇ ਕੁਝ ਦੇਸ਼ਾਂ ‘ਚ ਸਿਲੰਡਰ ‘ਚ ਸਮਾਰਟ ਮੀਟਰ ਦੀ ਵਿਵਸਥਾ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ‘ਚ ਖਪਤਕਾਰਾਂ ਤੋਂ ਓਨਾ ਹੀ ਪੈਸਾ ਲਿਆ ਜਾਂਦਾ ਹੈ ਜਿੰਨੇ ਦੀ ਗੈਸ ਵਰਤੀ ਗਈ ਹੈ ਇਸੇ ਤਰਜ਼ ‘ਤੇ ਦੇਸ਼ ‘ਚ ਵੀ ਅਜਿਹੀ ਵਿਵਸਥਾ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਅੱਜ ਵੀ ਚੁਣੌਤੀ ਸਮਾਪਤ ਨਹੀਂ ਹੋਈ ਹੈ ਮਿੱਟੀ ਦੇ ਤੇਲ, ਲੱਕੜੀ, ਗੋਹੇ ਦੀਆਂ ਪਾਥੀਆਂ ਆਦਿ ‘ਤੇ ਖਾਣਾ ਬਣਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਨਾਲ ਪੰਜ ਲੱਖ ਔਰਤਾਂ ਦੀ ਜ਼ਿੰਦਗੀ ਖਤਰੇ ‘ਚ ਹੈ ਇਸ ਤੋਂ ਪਹਿਲਾਂ ਸਵੇਰੇ ਇੱਕ ਸੈਸ਼ਨ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਦੀ ਜਨਰਲ ਮੈਨੇਜ਼ਰ (ਐਲਪੀਜੀ ਦਿਹਾਤੀ ਸਪਲਾਈ) ਅਪਰਣਾ ਅਸਥਾਨਾ ਨੇ ਕਿਹਾ ਕਿ ਪਿੰਡਾਂ ‘ਚ ਕਈ ਅਜਿਹੇ ਪਰਿਵਾਰ ਹਨ ਜਿਨ੍ਹਾਂ ਕੋਲ ਰੋਜ਼ਾਨਾ ਬੱਚਤ ਤਾਂ ਹੁੰਦੀ ਹੈ, ਪਰ ਉਹ ਇਕਮੁਸ਼ਤ ਰਾਸ਼ੀ ਨਹੀਂ ਦੇ ਸਕਦੇ ਇਸ ਲਈ ਕੋਈ ਅਜਿਹੀ ਵਿੱਤੀ ਵਿਵਸਥਾ ਹੋਣੀ ਚਾਹੀਦੀ ਹੈ, ਜਿਸ ਨਾਲ ਕਿਸ਼ਤਾਂ ‘ਚ ਉਨ੍ਹਾਂ ਨੂੰ ਰਿਫਿਲ ਸਿਲੰਡਰ ਵੀ ਮੁਹੱਈਆ ਕਰਵਾਈ ਜਾ ਸਕੇ
ਸ੍ਰੀ ਪ੍ਰਧਾਨ ਨੇ ਭਾਰਤ ‘ਚ ਵਿਨਐਲਪੀਜੀ ਦੀ ਪ੍ਰਾਸੰਗਿਕਤਾ ਨੂੰ ਜ਼ਿਆਦਾ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਮੁੱਖ ਰੂਪ ‘ਚ ਐਲਪੀਜੀ ਦੀ ਵਰਤੋਂ ਖਾਣਾ ਪਕਾਉਣ ਲਈ ਹੁੰਦੀ ਹੈ ਉਨ੍ਹਾਂ ਕਿਹਾ ਕਿ ਅੱਜ ਵੀ ਚੁਣੌਤੀ ਸਮਾਪਤ ਨਹੀਂ ਹੋਈ ਹੈ ਮਿੱਟੀ ਦੇ ਤੇਲ, ਲੱਕੜੀ, ਗੋਹੇ ਦੀਆਂ ਪਾਥੀਆਂ ਆਦਿ ‘ਤੇ ਖਾਣਾ ਬਣਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਨਾਲ ਪੰਜ ਲੱਖ ਔਰਤਾਂ ਦੀ ਜ਼ਿੰਦਗੀ ਖਤਰੇ ‘ਚ ਹੈ ਗਰੀਬ ਮਹਿਲਾ ਨੂੰ ਪਤਾ ਨਹੀਂ ਚੱਲਦਾ ਕਿ ਇਸ ਧੂੰਏ ਨਾਲ ਹਰ ਘੰਟੇ 400 ਸਿਗਰਟਾਂ ਦੇ ਬਰਾਬਰ ਪ੍ਰਦੁਸ਼ਣ ਉਸਦੇ ਫੇਫੜਿਆਂ ‘ਚ ਜਾਂਦਾ ਹੈ ਉੱਜਵਲਾ ਯੋਜਨਾ ‘ਚ ਲਾਭਕਾਰੀਆਂ ਦੇ ਰਿਫਿਲ ਨਾ ਕਰਾਉਣ ਦੀਆਂ ਖਬਰਾਂ ਸਬੰਧੀ ਉਨ੍ਹਾਂ ਕਿਹਾ ਕਿ ਯੋਜਨਾ ‘ਚ 60 ਫੀਸਦੀ ਲਾਭਕਾਰੀਆਂ ਨੇ ਪਿਛਲੇ ਇੱਕ ਸਾਲ ‘ਚ ਔਸਤਨ ਚਾਰ ਸਿਲੰਡਰ ਰਿਫਿਲ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਇਹ ਸਹੀ ਹੈ ਕਿ ਕੁਝ ਇਲਾਕਿਆਂ ‘ਚ ਜ਼ੀਰੋ ਰਿਫਿਲ ਹੈ।