ਅਬੋਹਰ (ਸੁਧੀਰ/ਨਰੇਸ਼)। ਨੇੜਲੇ ਪਿੰਡ ਖੂਈਖੇੜਾ ਰੁਕਨਪੁਰਾ ਵਾਸੀ ਅਤੇ ਆਜਾਦ ਹਿੰਦ ਫੌਜ ਦੇ ਸਿਪਾਹੀ ਰਹੇ ਅਰਜਨ ਸਿੰਘ ਦੇ ਪੋਤਰੇ ਸੁਰਜੀਤ ਸਿੰਘ ਨੇ ਅੱਜ ਸਵੇਰੇ ਘਰ ਵਿੱਚ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਬੈਂਕ ਅਤੇ ਆੜ੍ਹਤੀਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਸੀ ਮ੍ਰਿਤਕ ਸੁਰਜੀਤ ਸਿੰਘ (37) ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਅਰਜਨ ਸਿੰਘ ਆਜਾਦ ਹਿੰਦ ਫੌਜ ਵਿੱਚ ਸਿਪਾਹੀ ਵਜ਼ੋਂ ਤੈਨਾਤ ਸੀ। ਉਸਦੇ ਪਿਤਾ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਪਰਿਵਾਰ ਨੂੰ ਪੈਨਸ਼ਨ ਲਾ ਦਿੱਤੀ ਗਈ ਪਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਖੇਤੀਬਾੜੀ ਕਰਨ ਲੱਗੇ। (Suicide)
ਸੱਤ ਏਕੜ ਜਮੀਨ ਵਿੱਚ ਫਸਲ ਚੰਗੀ ਨਾ ਹੋਣ ਕਾਰਨ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਪਿੰਡ ਬੈਂਕ ਤੋਂ 7 ਲੱਖ ਦਾ ਕਰਜ ਲਿਆ ਜੋ ਕਿਸ਼ਤਾਂ ਨਾਲ ਮੁੜ ਕਾਰਨ 10 ਲੱਖ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਆੜਤੀਆਂ ਤੋਂ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਕਰਜ਼ਾ ਨਾ ਮੁੜਨ ਕਾਰਨ ਉਸ ਦਾ ਬੇਟਾ ਸੁਰਜੀਤ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। ਅੱਜ ਸੁਰਜੀਤ ਸਿੰਘ ਨੇ ਮੌਕੇ ਪਾ ਕੇ ਘਰ ਵਿੱਚ ਰਖੀ ਸਲਫਾਸ ਖਾ ਲਈ ਹਾਲਤ ਵਿਗੜਣ ਤੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਵਿੱਚ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਪਰ ਉਸਨੇ ਰਾਹ ‘ਚ ਹੀ ਦਮ ਤੋੜ ਦਿੱਤਾ। ਥਾਣਾ ਬਹਾਵ ਵਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। (Suicide)