Sirhind Feeder Canal: ਸਰਹੰਦ ਫੀਡਰ ਨਹਿਰ ’ਤੇ ਬਣਿਆ ਪੁੱਲ ਟੁੱਟਿਆ, ਆਵਾਜਾਈ ਠੱਪ

Sirhind Feeder Canal
ਫਿਰੋਜ਼ਪੁਰ : ਸਰਹੰਦ ਫੀਡਰ ‘ਤੇ ਟੁੱਟੇ ਪੁੱਲ ਦੀ ਤਸਵੀਰ ।

Sirhind Feeder Canal: (ਜਗਦੀਪ ਸਿੰਘ) ਫਿਰੋਜ਼ਪੁਰ। ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਰਸਾਤ ਕਾਰਨ ਦਰਿਆਵਾਂ ਵਿੱਚ ਵਧੇ ਪਾਣੀ ਕਾਰਨ ਦਰਿਆਈ ਇਲਾਕਿਆਂ ਵਿੱਚ ਹੜ੍ਹਾਂ ਦੇ ਹਲਾਤ ਬਣ ਗਏ ਹਨ ਦਰਿਆਵਾਂ ਵਿੱਚ ਵਧੇ ਪਾਣੀ ਲਗਤਾਰ ਨਹਿਰਾਂ ‘ਚ ਵੀ ਰਲੀਜ਼ ਕੀਤਾ ਜਾ ਰਿਹਾ ਹੈ। ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਸਰਹੰਦ ਫੀਡਰ ‘ਚ ਛੱਡੇ ਪਾਣੀ ਨਾਲ ਰੁੜ੍ਹ ਕੇ ਆਈ ਕਲਾਲ ਬੂਟੀ ਦੀ ਡਾਫ ਲੱਗਣ ਕਾਰਨ ਬਲਾਕ ਮੱਖੂ ਦੇ ਪਿੰਡ ਝਾਮਕੇ ਦੇ ਕੋਲੋਂ ਸਰਹੰਦ ਫੀਡਰ ਨਹਿਰ ’ਤੇ ਬਣਿਆ ਹੋਇਆ ਪੁਰਾਣਾ ਪੁੱਲ ਟੁੱਟਣ ਕਾਰਨ ਕਈ ਪਿੰਡਾਂ ਨੂੰ ਆਉਣ-ਜਾਣ ਦਾ ਰਸਤਾ ਬੰਦ ਹੋ ਗਿਆ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋ ਪੁੱਲ ਨੂੰ ਦੋਹੀਂ ਪਾਸੇ ਤੋਂ ਆਰਜੀ ਤੌਰ ’ਤੇ ਬੰਦ ਕਰ ਦਿੱਤਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ: Punjab School Flood News: ਪੰਜਾਬ ਦੇ ਸਕੂਲ ’ਚ ਹੜ੍ਹ ਦੇ ਪਾਣੀ ’ਚ ਫਸੇ 400 ਵਿਦਿਆਰਥੀਆਂ ਸਬੰਧੀ ਨਵੀਂ ਅਪਡੇਟ

ਲੋਕਾਂ ਦਾ ਕਹਿਣਾ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਨਹਿਰਾਂ ਵਿਚ ਛੱਡੇ ਹੋਏ ਪਾਣੀ ਦੇ ਨਾਲ ਕਲਾਲੀ ਬੂਟੀ ਆਉਣ ਨਾਲ ਇਹ ਕਲਾਲੀ ਬੂਟੀ ਪੁੱਲ ਵਿਚ ਫਸਣ ਕਾਰਨ ਇਸ ਨਹਿਰ ਦੇ ਪੁੱਲ ‘ਤੇ ਵਧੇ ਦਬਾਅ ਨੂੰ ਪੁੱਲ ਨਾ ਝੱਲਦਿਆ ਹੋਇਆ ਟੁੱਟਿਆ ਹੈ। ਪੁੱਲ ਟੁੱਟਣ ਦੀ ਸੂਚਨਾ ਮਿਲਦਿਆ ਹਲਕਾ ਵਿਧਾਇਕ ਨਰੇਸ਼ ਕਟਾਰਿਆ ਨੇ ਅਫਸਰਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਕੀਤੀ ਅਤੇ ਸਥਿਤੀ ਦਾ ਜਾਇਜਾ ਲਿਆ। ਫਿਲਹਾਲ ਪੁੱਲ ਉਪਰੋਂ ਲੰਘਣੋ ਵਾਲੀ ਆਵਜਾਈ ਠੱਪ ਹੋ ਗਈ ਹੈ ਅਤੇ ਪੁੱਲ ਥੱਲਿਓ ਲੰਘਦੇ ਪਾਣੀ ਦਾ ਵੱਗਣਾ ਨਿਰੰਤਰ ਜਾਰੀ ਹੈ।