Punjab School Flood News: ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਦੀਨਾਨਗਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਦਬੂੜੀ ’ਚ ਸਥਿਤ ਜਵਾਹਰ ਨਵੋਦਿਆ ਸਕੂਲ ’ਚ ਹੜ੍ਹ ਆਉਣ ਕਾਰਨ ਲਗਭਗ 400 ਵਿਦਿਆਰਥੀ ਤੇ ਸਕੂਲ ਸਟਾਫ਼ ਫਸ ਗਏ। ਸਕੂਲ ’ਚ 5 ਫੁੱਟ ਤੱਕ ਪਾਣੀ ਭਰ ਗਿਆ। ਐਨਡੀਆਰਐਫ ਬਚਾਅ ਟੀਮਾਂ ਤੇ ਸਥਾਨਕ ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਕੀਤੀ ਤੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬੱਚਿਆਂ ਨੂੰ ਕੁਝ ਦੂਰੀ ’ਤੇ ਖੜ੍ਹੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਸਰਹੱਦ ਪਾਰ ਕਰਕੇ ਲਗਭਗ 12-13 ਕਿਲੋਮੀਟਰ ਦੀ ਦੂਰੀ ਤੱਕ ਫੈਲ ਗਿਆ ਹੈ, ਜਿਸ ਕਾਰਨ ਦਬੂੜੀ ਦੇ ਜਵਾਹਰ ਨਵੋਦਿਆ ਸਕੂਲ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ। Punjab School Flood News
ਇਹ ਖਬਰ ਵੀ ਪੜ੍ਹੋ : Holidays Punjab: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਛੁੱਟੀਆਂ ਰੱਦ, ਜਾਣੋ ਕਾਰਨ