ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀ ਹਰ ਸ਼ਾਦੀ ਦੀ ਹੈ ਵੱਖਰੀ ਕਹਾਣੀ
- ਵਿਆਹ ਬੰਧਨ ‘ਚ ਬੱਝਣ ਤੋਂ ਪਹਿਲਾਂ ਕਰਦੇ ਹਨ ਪਰਉਕਾਰ
- ਹੁਣ ਤੱਕ ਬਿਨਾਂ ਦਾਜ-ਦਹੇਜ ਹੋਏ ਲੱਖਾਂ ਵਿਆਹ
ਸਰਸਾ: ਕਿਸੇ ਨੇ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਆਪਣੀ ਜੀਵਨ ਸਾਥੀ ਬਣਾ ਲਿਆ ਤਾਂ ਕਿਸੇ ਨੇ ਕਰਮਾਂ ਦੀ ਮਾਰੀ ਉਸ ਬਦਨਸੀਬ ਵਿਧਵਾ ਨੂੰ ਹਮਸਫ਼ਰ ਬਣਾ ਕੇ ਸਹਾਰਾ ਦਿੱਤਾ, ਜਿਸ ਦਾ ਪਤੀ ਜਵਾਨੀ ਵਿੱਚ ਹੀ ਭਗਵਾਨ ਨੂੰ ਪਿਆਰਾ ਹੋ ਗਿਆ। ਕੁਝ ਅਜਿਹੇ ਹੀ ਯੋਧੇ ਜਿਨ੍ਹਾਂ ਨੇ ਉਨ੍ਹਾਂ ਤਲਾਕਸ਼ੁਦਾ ਔਰਤਾਂ ਨੂੰ ਆਪਣੀ ਅਰਧਾਂਗਨੀ ਬਣਾ ਕੇ ਉਨ੍ਹਾਂ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਲਿਆ, ਜਿਨ੍ਹਾਂ ਦੇ ਪਹਿਲੇ ਪਤੀ ਤੇ ਸਹੁਰਿਆਂ ਨੇ ਉਨ੍ਹਾਂ ਨੂੰ ਕਿਸੇ ਕਾਰਨ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।
ਇੰਨਾ ਹੀ ਨਹੀਂ, ਕਈ ਤਾਂ ਅਜਿਹੇ ਸੂਰਬੀਰ ਜਿਨ੍ਹਾਂ ਨੇ ਉਨ੍ਹਾਂ ਲੜਕੀਆਂ (ਕੁਲ ਕਾ ਕਰਾਊਨ) ਨੂੰ ਹਮਸਫ਼ਰ ਚੁਣਿਆ ਜੋ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਪਰਾ ਨਹੀਂ ਹੈ। ਉਹ ਨੌਜਵਾਨ ਸਹੁਰੇ ਘਰ ਵਿੱਚ ਹੀ ਰਹਿ ਕੇ ਸੱਸ-ਸਹੁਰੇ ਦੀ ਠੀਕ ਉਸੇ ਤਰ੍ਹਾਂ ਸੇਵਾ ਕਰ ਰਹੇ ਹਨ, ਜਿਵੇਂ ਕਿ ਉਹ ਆਪਣੇ ਮਾਂ-ਬਾਪ ਦੀ ਸੰਭਾਲ ਕਰਦੇ ਹਨ। ਵੇਸਵਾਵਾਂ (ਸ਼ੁੱਭ ਦੇਵੀਆਂ) ਤੇ ਵਿਧਵਾਵਾਂ ਦੀ ਜਿੰਦਗੀ ਵਿੱਚ ਨਵਾਂ ਸਵੇਰਾ ਲਿਆਉਣ ਤੇ ਉਨ੍ਹਾਂ ਨੂੰ ਸਮਾਜ ਵਿੱਚ ਫਿਰ ਤੋਂ ਸਨਮਾਨ ਦਿਵਾਉਣ ਦੇ ਨਾਲ-ਨਾਲ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਕਮਜ਼ੋਰਾਂ, ਅੰਗਹੀਣਾਂ ਤੇ ਵਿਦੁਰਾਂ ਦੇ ਜੀਵਨ ਦੇ ਅਸਲ ਦਰਦ ਨੂੰ ਵੀ ਸਮਝਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਸੱਦੇ ‘ਤੇ ਵੀਰਾਂਗਨਾਵਾਂ ਨੇ ਜੀਵਨ ਦੀ ਸਭ ਤੋਂ ਵੱਡੀ ਕੁਰਬਾਨੀ ਦਿੰਦੇ ਹੋਏ ਨਾ ਸਿਰਫ਼ ਅੰਗਹੀਣਾਂ ਤੇ ਵਿਦੁਰਾਂ ਦੀ ਜੀਵਨ ਸਾਥਣ ਬਣਨ ਦਾ ਸੰਕਲਪ ਲਿਆ ਹੈ, ਸਗੋਂ ਉਨ੍ਹਾਂ ਨੂੰ ਅਪਣਾ ਵੀ ਰਹੀਆਂ ਹਨ।
ਕੋਈ ਖੂਨਦਾਨ ਤਾਂ ਕੋਈ ਲੈਂਦਾ ਹੈ ਸਰੀਰਦਾਨ ਦਾ ਪ੍ਰਣ
ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀਆਂ ਇਨ੍ਹਾਂ ਸ਼ਾਦੀਆਂ ਵਿੱਚ ਲਾੜਾ ਤੇ ਲਾੜੀ ਨੂੰ ਸ਼ਾਦੀ ਤੋਂ ਜ਼ਿਆਦਾ ਪਰਉਪਕਾਰ ਦਾ ਚਾਅ ਰਹਿੰਦਾ ਹੈ ਕਿਉਂਕਿ ਸ਼ਾਦੀ ਤੋਂ ਪਹਿਲਾਂ ਕਈ ਨਵਜੋੜੇ ਤੇ ਉਨ੍ਹਾਂ ਦੇ ਪਰਿਵਾਰ ਖੂਨਦਾਨ ਕਰਦੇ ਹਨ ਤਾਂ ਕੋਈ ਪੌਦੇ ਲਾਉਂਦੇ ਹਨ। ਇੰਨਾ ਹੀ ਨਹੀਂ, ਇਸ ਮੌਕੇ ਕੁਝ ਨਵਜੋੜ ਤੇ ਉਨ੍ਹਾਂ ਦੇ ਪਰਿਵਾਰ ਦੀਨ-ਦੁਖੀਆਂ ਲਈ ਪਰਮਾਰਥ ਵੀ ਕਰਦੇ ਹਨ, ਨਾਲ ਹੀ ਪਰਿਵਾਰ ਦੇ ਕੁਝ ਮੈਂਬਰ ਨਿਯਮਿਤ ਖੂਨਦਾਨ ਦਾ ਸੰਕਲਪ ਲੈਂਦੇ ਹਨ ਤਾਂ ਕੁਝ ਜਿਉਂਦੇ-ਜੀਅ ਦਾਨ ਤੇ ਮਰਨ ਉਪਰੰਤ ਸਰੀਰਦਾਨ ਦਾ। ਜ਼ਿਕਰਯੋਗ ਹੈ ਕਿ ਹੁਣ ਤੱਕ ਲੱਖਾਂ ਲੋਕ ਇਹ ਸੰਕਲਪ ਲੈ ਚੁੱਕੇ ਹਨ।
ਇਸ ਤਰ੍ਹਾਂ ਹੋਈ ਸ਼ੁਰੂਆਤ
ਜਦੋਂ ਦਾਜ ਦਾ ਰਾਖਸ਼ ਪੈਰ ਪਸਾਰ ਰਿਹਾ ਸੀ ਤਾਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਦਾਜ ਦੇ ਇਸ ਸਰਾਪ ਤੋਂ ਮੁਕਤੀ ਦਿਵਾਉਣ ਤੇ ਸ਼ਾਦੀਆਂ ਵਿੱਚ ਕੀਤੀ ਜਾਣ ਵਾਲੀ ਫਜ਼ੂਲਖਰਚੀ ਤੋਂ ਬਚਾਉਣ ਲਈ ਲੋਕਾਂ ਨੂੰ ਬਿਨਾਂ ਕਿਸੇ ਦਾਨ-ਦਹੇਜ ਤੋਂ ਸ਼ਾਹੀ ਕਰਨ ਦਾ ਸੰਕਲਪ ਦੁਆਇਆ ਅਤੇ ਆਸ਼ਰਮ ਵਿੱਚ ਹੀ ਸ਼ਾਦੀਆਂ ਦੀ ਸ਼ੁਰੂਆਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਉਕਤ ਪਰੰਪਰਾ ਨੂੰ ਜਾਰੀ ਰੱਖਿਆ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਡੇਰਾ ਸੱਚਾ ਸੌਦਾ ਵਿੱਚ ਬਿਨਾਂ ਦਾਨ-ਦਹੇਜ ਦੇ ਲੱਖਾਂ ਸ਼ਾਦੀਆਂ ਸੰਪੰਨ ਹੋ ਚੁੱਕੀਆਂ ਹਨ।