Honesty: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਬਹਾਦਰਗੜ੍ਹ ਦੇ ਸ਼ਰਮਾ ਡੇਅਰੀ ਤੇ ਸਵੀਟਸ ਵਾਲਿਆਂ ਨੇ ਇੱਕ ਵਪਾਰੀ ਦੇ ਡਿੱਗੇ 37020 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ।
ਇਹ ਵੀ ਪੜ੍ਹੋ: Blood Donation UK: ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਦਵਿੰਦਰਪਾਲ ਇੰਸਾਂ ਬਲਾਕ ਬਹਾਦਰਗੜ੍ਹ ਨੇ ਦੱਸਿਆ ਕਿ ਵਪਾਰੀ ਨਿਤਿਨ ਢੀਂਗਰਾ ਰਾਜਪੁਰਾ ਤੋਂ ਸ਼ਰਮਾ ਸਵੀਟਸ ’ਤੇ ਸਾਮਾਨ ਦੇਣ ਆਇਆ ਇਸ ਦੌਰਾਨ ਹੀ ਉਸ ਦੇ 37020 ਰੁਪਏ ਸ਼ਰਮਾ ਡੇਅਰੀ ’ਤੇ ਡਿੱਗ ਗਏੇ। ਜਦੋਂ ਇਹ ਰੁਪਏ ਸ਼ਰਮਾ ਡੇਅਰੀ ਵਾਲਿਆਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਰੁਪਏ ਨਿਤਿਨ ਢੀਂਗਰਾ ਦੇ ਡਿੱਗੇ ਹਨ ਤਾਂ ਉਨ੍ਹਾਂ ਨੇ ਉਹ ਰੁਪਏ ਸੰਭਾਲ ਲਏ ਤੇ ਇਸ ਦੌਰਾਨ ਜਦੋਂ ਨਿਤਿਨ ਰੁਪਏ ਦੀ ਭਾਲ ’ਚ ਆਇਆ ਤਾਂ ਸ਼ਰਮਾ ਡੇਅਰੀ ਦੇ ਸੁਖਵਿੰਦਰਪਾਲ ਤੇ ਦਿਲਬਾਗ ਸ਼ਰਮਾ ਸਾਬਕਾ ਸਰਪੰਚ ਨੇ 37020 ਰੁਪਏ ਵਾਪਸ ਕੀਤੇ।
ਰੁਪਏ ਵਾਪਸ ਮਿਲਣ ’ਤੇ ਉਕਤ ਵਪਾਰੀ ਦੇ ਸਾਹ ਵਿੱਚ ਸਾਹ ਆਇਆ। ਇੱਧਰ ਭਾਜਪਾ ਆਗੂ ਰਾਜਿੰਦਰ ਸਿੰਘ ਨੇ ਇਸ ਨੇਕ ਕਾਰਜ ਲਈ ਸ਼ਰਮਾ ਡੇਅਰੀ ਵਾਲਿਆਂ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜੋ ਇਨ੍ਹਾਂ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।