ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News BJP Workers P...

    BJP Workers Protest: ਸੜਕਾਂ ‘ਤੇ ਉੱਤਰੇ ਭਾਜਪਾ ਵਰਕਰ, ਐੱਸਡੀਐੱਮ ਨੂੰ ਸੌਂਪਿਆ ਮੰਗ ਪੱਤਰ

    BJP Workers Protest
    ਸੁਨਾਮ: ਧਰਨੇ ’ਤੇ ਬੈਠੇ ਭਾਜਪਾਈ ਰੋਸ ਪ੍ਰਦਰਸ਼ਨ ਕਰਦੇ ਹੋਏ ਅਤੇ ਐਸਡੀਐਮ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਆਗੂ।

    ਤੇਜ਼ ਗਰਮੀ ਦੇ ਬਾਵਜੂਦ, ਭਾਜਪਾ ਵਰਕਰ ਰੋਸ ਵਜੋਂ ਸੜਕ ‘ਤੇ ਬੈਠੇ

    • ਕਿਹਾ, ਸਿਆਸਤ ਦੀ ਚੱਕੀ ਵਿੱਚ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਨੂੰ ਨਾ ਪੀਸੋ ਸਰਕਾਰ ਜੀ

    BJP Workers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਜਪਾ ਵਰਕਰਾਂ ਵੱਲੋਂ ਭਾਜਪਾ ਆਗੂ ਮੈਡਮ ਦਮਨ ਥਿੰਦ ਬਾਜਵਾ ਦੀ ਅਗਵਾਹੀ ਵਿੱਚ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਮੌਕੇ ਉਹਨਾਂ ਵੱਲੋਂ ਐਸਡੀਐਮ ਨੂੰ ਮੰਗ ਪੱਤਰ ਵੀਂ ਸੌਂਪਿਆ ਗਿਆ।

    ‘ਆਪ’ ਸਰਕਾਰ ਦਲਿਤ ਵਰਗ ਸਮੇਤ ਲਾਭਪਾਤਰੀਆਂ ਨੂੰ ਲਾਭ ਪ੍ਰਦਾਨ ਕਰਨ ‘ਚ ਪੈਦਾ ਕਰ ਰਹੀ ਰੁਕਾਵਟਾਂ : ਮੈਡਮ ਬਾਜਵਾ

    ਇਸ ਸਬੰਧੀ ਭਾਜਪਾ ਆਗੂ ਮੈਡਮ ਦਮਨ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਤਾਨਾਸ਼ਾਹੀ ਹੁਕਮ ਦੇ ਵਿਰੋਧ ਵਿਚ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਉਕਿ ਪੰਜਾਬ ਸਰਕਾਰ ਅਤੇ ਸਰਕਾਰ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ (ਆਯੁਸ਼ਮਾਨ ਕਾਰਡ, ਈ ਸ਼੍ਰਮ ਕਾਰਡ ਅਤੇ ਹੋਰ) ਨੂੰ ਗਰੀਬ ਲੋਕਾਂ ਤੱਕ ਪਿੰਡ-ਪਿੰਡ ਜਾ ਕੇ ਕੈਂਪ ਲਗਾ ਕੇ ਪਹੁੰਚਾਉਣ ਤੋਂ ਰੋਕਿਆ ਸੀ । ਮੈਡਮ ਬਾਜਵਾ ਨੇ ਅੱਗੇ ਕਿਹਾ ਕਿ ਸਿਆਸਤ ਦੀ ਚੱਕੀ ਵਿੱਚ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਨੂੰ ਨਾ ਪੀਸੋ ਸਰਕਾਰ ਜੀ, ਲੋੜਵੰਦ ਪਰਿਵਾਰਾਂ ਨੂੰ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ਲਈ ਭਾਜਪਾ ਹਰ ਤਰ੍ਹਾਂ ਦੇ ਅੱਤਿਆਚਾਰ ਸਹਿਣ ਲਈ ਤਿਆਰ ਹੈ।

    BJP Workers Protest
    ਸੁਨਾਮ: ਧਰਨੇ ’ਤੇ ਬੈਠੇ ਭਾਜਪਾਈ ਰੋਸ ਪ੍ਰਦਰਸ਼ਨ ਕਰਦੇ ਹੋਏ ਅਤੇ ਐਸਡੀਐਮ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਆਗੂ।

    BJP Workers Protest

    ਇਹ ਵੀ ਪੜ੍ਹੋ: Punjab Government News: ਪੰਜਾਬ ਦੇ ਪਿੰਡਾਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਵੰਡੇ ਗੱਫ਼ੇ ਹੀ ਗੱਫ਼ੇ, ਮੰਤਰੀ ਡਾ. ਬਲਜੀਤ ਕ…

    ਮੈਡਮ ਬਾਜਵਾ ਨੇ ਕਿਹਾ ਕਿ ਅਸੀ ਅੱਜ ਐੱਸ.ਡੀ.ਐੱਮ. ਸਾਹਿਬ ਨੂੰ ਅੱਗੇ ਦੇ ਕੈਂਪ ਲਗਾਉਣ ਲਈ ਮਨਜ਼ੂਰੀ ਲੈਣ ਲਈ ਮੰਗ ਪੱਤਰ ਦਿੱਤਾ ਹੈ ਕਿਉਂਕਿ ਇਹਨਾਂ ਨੇ ਮਨਜ਼ੂਰੀ ਨਾ ਹੋਣ ਦਾ ਹਾਸੋਹੀਣਾ ਬਹਾਨਾ ਬਣਾ ਕੇ ਕੈਂਪਾਂ ਨੂੰ ਰੁਕਵਾਇਆ ਸੀ। ਇਸ ਮੌਕੇ ਹਰਮਨਦੇਵ ਬਾਜਵਾ, ਰਿਸ਼ੀਪਾਲ ਖੇਰਾ, ਸ਼ੇਰਵਿੰਦਰ ਧਾਲੀਵਾਲ, ਰਾਜੀਵ ਮੱਖਣ, ਦਰਸਨ ਨਮੋਲ, ਵਿਜੇ ਗੋਇਲ ਲੌਂਗੋਵਾਲ, ਮੋਹਨ ਮਕੌਰੜ, ਰਾਂਝਾ ਬਖਸ਼ੀ, ਸੋਮ ਨਾਥ ਸੂਲਰ, ਰਾਮ ਸਿੰਘ, ਸੋਨੂੰ ਮਿੱਤਲ, ਰਜਿੱਤ, ਸ਼ੰਕਰ ਬਾਂਸਲ, ਰਾਜਵੀਰ ਖਡਿਆਲ, ਹਿੰਮਤ ਬਾਜਵਾ ਭਾਜਪਾ ਆਗੂ ਆਦਿ ਹਾਜ਼ਰ ਸਨ