
Farmers Protest Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਬਲਾਕ ਫਰੀਦਕੋਟ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਭਾਰਤ ਦੇ ਸੱਦੇ ’ਤੇ ਫੂਕੇ ਗਏ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਅਮਰੀਕੀ ਰਾਸ਼ਟਰਪਤੀ ਟਰੰਪ ਵਪਾਰ ਸਮਝੌਤੇ ਨੂੰ ਲੈ ਕਿ ਭਾਰਤ ਤੇ ਕਈ ਤਰ੍ਹਾਂ ਨਾਲ ਦਬਾ ਪਾ ਰਿਹਾ ਹੈ ਜੋ ਕਿ ਘਟੀਆ ਹਰਕਤ ਹੈ ਕਿਤੇ ਭਾਰਤ ਤੇ 25 ਪ੍ਰਤੀਸ਼ਤ ਟਰੈਫ ਅਤੇ ਹੁਣ 50 ਪ੍ਰਤੀਸ਼ਤ ਟਰੈਫ ਲਗਾਉਣ ਦਾ ਐਲਾਨ ਕੀਤਾ।
ਜੇਕਰ ਭਾਰਤ ਅਮਰੀਕਾ ਦੇ ਦਬਾਅ ਹੇਠ ਆ ਕਿ ਜੇ ਸਮਝੌਤਾ ਕਰਦਾ ਹੈ ਤਾੰ ਇਸ ਨਾਲ ਖੇਤੀਬਾੜੀ ਸੈਕਟਰ, ਬਾਗਵਾਨੀ ਸੈਕਟਰ, ਡੈਅਰੀ ਫਾਰਮਿੰਗ ਅਤੇ ਹੋਰ ਸੈਕਟਰ ਵੀ ਪ੍ਰਭਾਵਿਤ ਹੋਣਗੇ। ਭਾਰਤੀ ਦੀਆਂ ਮੰਡੀਕਰਨ ਸਿਰਫ ਖਤਮ ਹੋ ਜਾਵੇਗਾ। ਇਹ ਅਮਰੀਕਨ ਮੰਡੀਕਰਨ ਵਿੱਚ ਤਬਦੀਲ ਹੋ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਾ ਹੈ ਜੇਕਰ ਅਮਰੀਕੀ ਦਬਾਅ ਹੇਠ ਆ ਕਿ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਭਾਰਤ ਨੂੰ ਬਹੁਤ ਵੱਡਾ ਖਾਮਿਆਜ਼ਾ ਭੁਗਤਨਾ ਪਵੇਗਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਹਿੱਤਾ ਦੀ ਰਾਖੀ ਕਰਨ ਸਖਤ ਸਟੈਂਡ ਲੈਣ ।
ਇਹ ਵੀ ਪੜ੍ਹੋ: Rohit Sharma: ਆਈਸੀਸੀ ਰੈਂਕਿੰਗ, ਹਿਟਮੈਨ ਨੇ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
ਇਸ ਮੌਕੇ ਜਸਕਰਨ ਸਿੰਘ ਗੋਲੇ ਵਾਲਾ ਸੂਬਾ ਖਜ਼ਾਨਚੀ ਕੌਮੀ ਕਿਸਾਨ ਯੂਨੀਅਨ, ਜੋਰਾ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਧਨੇਰ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਰੇਸ਼ਮ ਸਿੰਘ ਪੱਖੀ ਖੁਰਦ ਜ਼ਿਲ੍ਹਾ ਸਕੱਤਰ ਜਰਨਲ ਭਾਰਤੀ ਕਿਸਾਨ ਯੂਨੀਅਨ ਕਾਦੀਆ, ਰਾਜਬੀਰ ਸੰਧਵਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸੁਖਦੇਵ ਸਿੰਘ ਫੌਜੀ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਦਾ ਬੁਰਜ ਗਿੱਲ, ਸੁਖਦੀਪ ਸਿੰਘ ਘੁਗਿਆਣਾ ਬਲਾਕ ਜਨਰਲ ਸਕੱਤਰ ਫਰੀਦਕੋਟ ਕਿਸਾਨ ਯੂਨੀਅਨ ਉਗਰਾਹਾ, ਸੁਖਜਿੰਦਰ ਸਿੰਘ ਤੂਬੜਭੰਨ ਜ਼ਿਲ੍ਹਾ ਪ੍ਰਧਾਨ ਕੁਲਹਿੰਦ ਕਿਸਾਨ ਸਭਾ, ਅਮਨਦੀਪ ਸਿੰਘ ਜ਼ਿਲ੍ਹਾ ਆਗੂ ਕਰਾਂਤੀਕਾਰੀ ਕਿਸਾਨ ਯੂਨੀਅਨ, ਰਵੀ ਸਿੰਘ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਅਮਰਜੀਤ ਸਿੰਘ ਵਾਲੀਆ ਜ਼ਿਲਾ ਆਗੂ ਕਿਰਤੀ ਕਿਸਾਨ ਯੂਨੀਅਨ, ਵਰਿੰਦਰਜੀਤ ਸਿੰਘ ਪੁਰੀ ਮੰਡੀਕਰਨ ਬੋਰਡ, ਹਰਪਾਲ ਸਿੰਘ ਮਚਾਕੀ ਪੈਨਸ਼ਨ ਐਸੋਸੀਏਸ਼ਨ ਆਦਿ ਹਾਜ਼ਰ ਸਨ। Farmers Protest Punjab
ਪੰਜਾਬ ਸਰਕਾਰ ਨੇ ਲੈਂਡਿੰਗ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਤਾਂ ਕਰ ਦਿੱਤਾ ਪਰ ਅਜੇ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਬੁਲਾ ਕੇ ਜੋ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਰੱਦ ਕੀਤਾ ਜਾਵੇ ਅਖੀਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਭਾਰਤ ਦੇ ਨਰਿੰਦਰ ਮੋਦੀ ਦੇ ਪੁਤਲੇ ਡੀਸੀ ਦਫਤਰ ਦੇ ਸਾਹਮਣੇ ਫੂਕੇ ਗਏ।