ਫੌਜ ਨੇ ਕੰਟਰੋਲ ਰੇਖਾ ’ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ
Kashmir Terrorist Operation: ਸ਼੍ਰੀਨਗਰ (ਏਜੰਸੀ)। ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਕਾਰਵਾਈ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿਛਲੇ 13 ਦਿਨਾਂ ਵਿੱਚ ਅੱਤਵਾਦੀਆਂ ਨਾਲ ਫੌਜ ਦਾ ਇਹ ਤੀਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 10 ਅਗਸਤ ਨੂੰ ਕਿਸ਼ਤਵਾੜ ਦੇ ਡੁਲ ਇਲਾਕੇ ’ਚ ਫੌਜ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਸੀ। Kashmir Terrorist Operation
ਇਹ ਖਬਰ ਵੀ ਪੜ੍ਹੋ : Dausa Road Accident: ਭਿਆਨਕ ਹਾਦਸਾ, ਦੌਸਾ ’ਚ ਕੰਟੇਨਰ ਤੇ ਪਿਕਅੱਪ ਦੀ ਟੱਕਰ, 11 ਮੌਤਾਂ
ਇੱਥੇ ਵੀ ਤਲਾਸ਼ੀ ਜਾਰੀ ਹੈ। 1 ਅਗਸਤ ਤੋਂ ਅੱਤਵਾਦੀਆਂ ਦੀ ਭਾਲ ’ਚ ਕੁਲਗਾਮ ਦੇ ਅਖਲ ਜੰਗਲਾਂ ’ਚ ਤਲਾਸ਼ੀ ਜਾਰੀ ਹੈ। ਇੱਥੇ 2 ਜਵਾਨ ਸ਼ਹੀਦ ਹੋ ਚੁੱਕੇ ਹਨ, 9 ਜਵਾਨ ਜ਼ਖਮੀ ਹੋਏ ਹਨ। ਦੋ ਅੱਤਵਾਦੀ ਵੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ 2 ਅਗਸਤ ਦੀ ਸਵੇਰ ਨੂੰ ਪੁਲਵਾਮਾ ਦੇ ਅੱਤਵਾਦੀ ਹਰੀਸ ਨਜ਼ੀਰ ਡਾਰ ਨੂੰ ਮਾਰ ਦਿੱਤਾ। ਉਹ ਸੀ-ਸ਼੍ਰੇਣੀ ਦਾ ਅੱਤਵਾਦੀ ਸੀ। ਹਰੀਸ ਉਨ੍ਹਾਂ 14 ਸਥਾਨਕ ਅੱਤਵਾਦੀਆਂ ਦੀ ਸੂਚੀ ’ਚ ਸੀ ਜਿਨ੍ਹਾਂ ਦੇ ਨਾਂਅ ਪਹਿਲਗਾਮ ਹਮਲੇ ਤੋਂ ਬਾਅਦ ਖੁਫੀਆ ਏਜੰਸੀਆਂ ਨੇ 26 ਅਪਰੈਲ ਨੂੰ ਜਾਰੀ ਕੀਤੇ ਸਨ।