ਪੰਜਾਬ ਹਰਿਆਣਾ ਦੀ ਕੇਂਦਰ ਨਾਲ ਹੋਈ ਮੀਟਿੰਗ
- ਕੁਝ ਚੀਜ਼ਾਂ ਪਾਜਿਟਿਵ ਹੋ ਰਹੀਆਂ ਹਨ: ਮਾਨ
SYL Canal News: ਨਵੀਂ ਦਿੱਲੀ। ਅੱਜ ਇੱਕ ਵਾਰ ਫਿਰ SYL ਸਬੰਧੀ ਦਿੱਲੀ ਵਿੱਚ ਮੀਟਿੰਗ ਹੋਈ। ਇਹ ਮੀਟਿੰਗ ਦਿੱਲੀ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਮੌਜ਼ੂਦ ਰਹੇ। ਮੀਟਿੰਗ ’ਚ ਸਤਲੁਜ-ਯਮੁਨਾ ਲਿੰਕ (SYL) ਨਹਿਰ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: Punjabi University News: ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਧਿਕਾਰੀਆਂ ਨੇ ਸੰਭਾਲ਼ੇ ਅਹੁਦੇ
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਝ ਚੀਜ਼ਾਂ ਹੱਲ ਹੋ ਰਹੀਆਂ ਹਨ। ਗੱਲਬਾਤ ਕੁਝ ਕਦਮ ਅੱਗੇ ਵਧੀ ਹੈ। ਸਾਨੂੰ ਇਹ ਵਿਰਾਸਤ ਵਿੱਚ ਮਿਲਿਆ ਹੈ, ਪਰ ਇਹ ਮੁੱਦਾ ਦੋਵਾਂ ਸੂਬਿਆਂ ਲਈ ਨਾਸੂਰ ਬਣ ਗਿਆ ਹੈ। ਅੱਜ ਦੀ ਗੱਲਬਾਤ ਵਿੱਚ ਕੁਝ ਨੁਕਤੇ ਉਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕੁਝ ਹੱਲ ਨਿਕਲ ਸਕਦਾ ਹੈ। ਹੁਣ ਆਉਂਦੀ 13 ਤਾਰੀਕ ਤੋਂ ਪਹਿਲਾਂ ਇੱਕ ਵਾਰ ਫਿਰ ਮੀਟਿੰਗ ਹੋਵੇਗੀ।