Bathinda News: ਗਰਮੀ ਤੇ ਬੀਪੀ ਘਟਣ ਕਾਰਨ ਆਇਆ ਸੀ ਚੱਕਰ : ਮਲੂਕਾ

Bathinda News
Bathinda News: ਗਰਮੀ ਤੇ ਬੀਪੀ ਘਟਣ ਕਾਰਨ ਆਇਆ ਸੀ ਚੱਕਰ : ਮਲੂਕਾ

Bathinda News: ਬਠਿੰਡਾ (ਸੁਖਜੀਤ ਮਾਨ)। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਵਿੱਚ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਲਗਾਏ ਗਏ ਧਰਨੇ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਤਬੀਅਤ ਵਿਗੜ ਗਈ ਸੀ। ਮੌਕੇ ਤੇ ਮੌਜੂਦ ਮਲੁਕਾ ਦੇ ਸਮਰਥਕਾਂ ਨੇ ਉਹਨਾਂ ਨੂੰ ਸੰਭਾਲ ਲਿਆ ਸੀ। ਮਲੂਕਾ ਵੱਲੋਂ ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ, ਕਿਸੇ ਵੀ ਹਸਪਤਾਲ ‘ਚ ਦਾਖਲ ਨਹੀਂ ਹਨ।

Read Also : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ

ਵੇਰਵਿਆਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਕੋਲ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਧਰਨਾ ਲਗਾਇਆ ਗਿਆ ਸੀ । ਇਸ ਧਰਨੇ ਦੇ ਵਿੱਚ ਪਹੁੰਚੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਧਰਨੇ ਦੀ ਸਮਾਪਤੀ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਅਚਾਨਕ ਉਹਨਾਂ ਨੂੰ ਚੱਕਰ ਆ ਗਿਆ । Bathinda News

ਮੌਕੇ ‘ਤੇ ਉਹਨਾਂ ਨਾਲ ਮੌਜੂਦ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਸੰਭਾਲ ਲਿਆ ਗਿਆ ਸੀ। ਹੁਣ ਸਿਕੰਦਰ ਸਿੰਘ ਮਲੂਕਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਗਰਮੀ ਅਤੇ ਬੀਪੀ ਘਟਣ ਕਾਰਨ ਉਹਨਾਂ ਨੂੰ ਚੱਕਰ ਆ ਗਿਆ ਸੀ । ਉਹਨਾਂ ਵੱਲੋਂ ਡਾਕਟਰ ਤੋਂ ਚੈੱਕਅਪ ਕਰਵਾਇਆ ਗਿਆ ਹੈ ਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ, ਉਹ ਬਿਲਕੁਲ ਠੀਕ ਹਨ।