Fazilka News: ਡਿਪਟੀ ਕਮਿਸ਼ਨਰ ਵੱਲੋਂ ਸਾਬੂਆਣਾ ਡ੍ਰੇਨ ਦਾ ਦੌਰਾ, ਵਿਭਾਗ ਨੂੰ ਹੁਕਮ ਜਾਰੀ

Fazilka News
Fazilka News: ਡਿਪਟੀ ਕਮਿਸ਼ਨਰ ਵੱਲੋਂ ਸਾਬੂਆਣਾ ਡ੍ਰੇਨ ਦਾ ਦੌਰਾ, ਵਿਭਾਗ ਨੂੰ ਹੁਕਮ ਜਾਰੀ

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਬੀਤੀ ਰਾਤ ਸਾਬੂਆਣਾ ਡੇ੍ਨ ਦਾ ਦੌਰਾ ਕਰਕੇ ਇੱਥੇ ਡ੍ਰੇਨ ਵਿਚ ਪਏ ਪਾੜ ਨੂੰ ਬੰਦ ਕਰਨ ਦੇ ਕੰਮ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 1 ਅਗਸਤ ਨੂੰ ਪਈ ਭਾਰੀ ਬਾਰਿਸ ਕਾਰਨ ਅਚਾਨਕ ਡੇ੍ਨ ਵਿਚ ਤੇਜ ਪਾਣੀ ਆ ਗਿਆ ਜਿਸ ਨਾਲ ਇਸ ਵਿਚ ਪਾੜ ਪਿਆ ਹੈ ਜਿਸ ਨੂੰ ਬੰਦ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਗਿਆ ਹੈ।

Read Also : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਡ੍ਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪਏ ਪਾੜ ਨੂੰ ਬੰਦ ਕਰਕੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲ ਨਿਕਾਸੀ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਕੇ ਕਿਤੇ ਵੀ ਅਚਾਨਕ ਪਈ ਭਾਰੀ ਬਾਰਿਸ਼ ਕਾਰਨ ਪਾਣੀ ਭਰਿਆ ਹੈ ਉਸਦੀ ਨਿਕਾਸੀ ਲਈ ਤੇਜੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਨਾਲ ਮੁਸਤੈਦੀ ਨਾਲ ਜਲ ਨਿਕਾਸੀ ਦੇ ਪ੍ਰੰਬਧਾਂ ਦਾ ਨਿਗਰਾਨੀ ਕਰ ਰਿਹਾ ਹੈ ਅਤੇ ਜਲਦ ਜਲ ਭਰਾਵ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

Fazilka News

ਉਨ੍ਹਾਂ ਨੇ ਕਿਹਾ ਕਿ ਇਹ ਇਕ ਕੁਦਰਤੀ ਆਫ਼ਤ ਹੈ ਅਤੇ ਥੋੜੇ ਸਮੇਂ ਵਿਚ ਜਿਆਦਾ ਮੀਂਹ ਪੈਣ ਨਾਲ ਇਹ ਸਮੱਸਿਆ ਪੈਦਾ ਹੋਈ ਹੈ ਜਦ ਕਿ ਪਹਿਲਾਂ ਕਦੇ ਇੰਨ੍ਹੇ ਥੋੜੇ ਸਮੇਂ ਵਿਚ ਐਨ੍ਹੀ ਜਿਆਦਾ ਮਾਤਰਾ ਵਿਚ ਬਾਰਿਸ਼ ਨਹੀਂ ਹੋਈ ਸੀ। ਫਿਰ ਵੀ ਪ੍ਰਸ਼ਾਸਨ ਜਲ ਨਿਕਾਸੀ ਤੇਜੀ ਨਾਲ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਐਸਡੀਐਮ ਵੀਰਪਾਲ ਕੌਰ ਵੀ ਹਾਜਰ ਸਨ।