India Flag: ਕਿਸਨੇ ਡਿਜ਼ਾਈਨ ਕੀਤਾ ਸੀ ਸਾਡਾ ਤਿਰੰਗਾ ਝੰਡਾ? ਜਾਣੋ ਤਿੰਨੇਂ ਰੰਗਾਂ ਦਾ ਮਤਲਬ

India Flag
India Flag: ਕਿਸਨੇ ਡਿਜ਼ਾਈਨ ਕੀਤਾ ਸੀ ਸਾਡਾ ਤਿਰੰਗਾ ਝੰਡਾ? ਜਾਣੋ ਤਿੰਨੇਂ ਰੰਗਾਂ ਦਾ ਮਤਲਬ

(ਸੱਚ ਕਹੂੰ ਨਿਊਜ਼/ਅਨੁ ਸੈਣੀ)। ਤਿੰਨ ਪਿਆਰੇ ਰੰਗਾਂ ਦਾ ਤਿਰੰਗਾ ਸਾਡੇ ਦੇਸ਼ ਦਾ ਮਾਣ ਤੇ ਪਛਾਣ ਹੈ, ਇਹ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਵੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ਟਰੀ ਝੰਡਾ ਕਦੋਂ ਤੇ ਕਿਵੇਂ ਬਣਾਇਆ ਗਿਆ ਸੀ? ਤੁਹਾਨੂੰ ਦੱਸ ਦੇਈਏ ਕਿ 15 ਅਗਸਤ ਆ ਰਹੀ ਹੈ ਤੇ ਇਸ 15 ਅਗਸਤ ਨੂੰ ਦੇਸ਼ ਆਜ਼ਾਦੀ ਦਾ ਜਸ਼ਨ ਮਨਾਏਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣਗੇ। ਅਜਿਹੀ ਸਥਿਤੀ ’ਚ, ਹਰ ਕਿਸੇ ਲਈ ਤਿਰੰਗੇ ਦੇ ਦਿਲਚਸਪ ਤੱਥਾਂ ਨੂੰ ਜਾਣਨਾ ਜ਼ਰੂਰੀ ਹੈ, ਜਦੋਂ ਕਿ ਤਿਰੰਗੇ ਨਾਲ ਜੁੜੇ ਇਹ ਤੱਥ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਵੀ ਕਈ ਵਾਰ ਪੁੱਛੇ ਜਾਂਦੇ ਹਨ।

ਇਹ ਖਬਰ ਵੀ ਪੜ੍ਹੋ : Electricity Bill: ਬਿਜਲੀ ਖਪਤਕਾਰਾਂ ਨੂੰ ਝਟਕਾ, ਜੇਬ੍ਹ ’ਤੇ ਪਵੇਗਾ ਬੋਝ

ਆਜ਼ਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ?

ਹਰ ਸਾਲ 15 ਅਗਸਤ ਨੂੰ ਦੇਸ਼ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ, ਇਸ ਵਾਰ ਵੀ ਇਹ ਜਸ਼ਨ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣਗੇ। ਅਜਿਹੀ ਸਥਿਤੀ ਵਿੱਚ, ਤਿਰੰਗੇ ਦੇ ਦਿਲਚਸਪ ਤੱਥਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

ਤਿਰੰਗਾ ਨੂੰ ਕਦੋਂ ਕਦੋਂ ਅਪਣਾਇਆ ਗਿਆ?

ਤੁਹਾਨੂੰ ਦੱਸ ਦੇਈਏ ਕਿ 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਦੇਸ਼ ਦੇ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਸੀ। ਤਿਰੰਗੇ ਨੂੰ ਭਾਰਤੀ ਝੰਡੇ ਵਜੋਂ ਮਾਨਤਾ ਪ੍ਰਾਪਤ ਹੋਣ ’ਚ ਲਗਭਗ 45 ਸਾਲ ਲੱਗ ਗਏ, ਝੰਡੇ ’ਚ ਚਰਖੇ ਦੀ ਬਜਾਏ ਅਸ਼ੋਕ ਚੱਕਰ ਸ਼ਾਮਲ ਕੀਤਾ ਗਿਆ ਸੀ।

ਕਿਸਨੇ ਡਿਜ਼ਾਈਨ ਕੀਤਾ ਸੀ ਤਿਰੰਗੇ ਨੂੰ?

ਤਿਰੰਗੇ ’ਚ 3 ਰੰਗ ਹਨ, ਕੇਸਰੀਆ, ਚਿੱਟਾ ਤੇ ਹਰਾ। ਇਨ੍ਹਾਂ ਤਿੰਨਾਂ ਰੰਗਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ: – ਦੇਸ਼ ਦੇ ਰਾਸ਼ਟਰੀ ਝੰਡੇ ਦੀ ਉੱਪਰਲੀ ਧਾਰੀ ਕੇਸਰੀਆ ਰੰਗ ਹੈ, ਜੋ ਦੇਸ਼ ਦੀ ਤਾਕਤ ਤੇ ਹਿੰਮਤ ਨੂੰ ਦਰਸਾਉਂਦੀ ਹੈ, ਵਿਚਕਾਰ ਚਿੱਟੀ ਧਾਰੀ ਧਰਮ ਚੱਕਰ ਦੇ ਨਾਲ-ਨਾਲ ਸ਼ਾਂਤੀ ਤੇ ਸੱਚਾਈ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ, ਹੇਠਲੀ ਹਰੀ ਧਾਰੀ ਧਰਤੀ ਦੀ ਉਪਜਾਊ ਸ਼ਕਤੀ, ਵਿਕਾਸ ਤੇ ਸ਼ੁੱਧਤਾ ਨੂੰ ਦਰਸ਼ਾਉਂਦੀ ਹੈ। India Flag

ਪਹਿਲਾਂ ਤਿਰੰਗੇ ’ਚ ਸੀ ਲਾਲ ਰੰਗ

ਪਹਿਲਾਂ ਤਿਰੰਗੇ ਵਿੱਚ ਕੇਸਰੀਏ ਦੀ ਬਜਾਏ ਲਾਲ ਰੰਗ ਹੁੰਦਾ ਸੀ ਤੇ ਅਸ਼ੋਕ ਚੱਕਰ ਦੀ ਜਗ੍ਹਾ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। 1931 ’ਚ ਇੱਕ ਮਤਾ ਪਾਸ ਹੋਣ ਤੋਂ ਬਾਅਦ, ਲਾਲ ਰੰਗ ਨੂੰ ਹਟਾ ਦਿੱਤਾ ਗਿਆ ਸੀ ਤੇ ਇਸਦੀ ਜਗ੍ਹਾ ਕੇਸਰੀਏ ਰੰਗ ਦੀ ਵਰਤੋਂ ਕੀਤੀ ਗਈ ਸੀ।

ਇਨ੍ਹਾਂ ਨੇ ਬਣਾਇਆ ਸੀ ਤਿਰੰਗਾ

ਤਿਰੰਗਾ ਬਣਾਉਣ ਵਾਲੇ ਨੌਜਵਾਨ ਦਾ ਨਾਂਅ ਪਿੰਗਾਲੀ ਵੈਂਕਈਆ ਹੈ, ਜਿਸਨੇ 1921 ’ਚ ਤਿਰੰਗਾ ਬਣਾਇਆ ਸੀ। ਪਿੰਗਾਲੀ ਵੈਂਕਈਆ ਨੇ 1916 ਤੋਂ 1921 ਤੱਕ ਲਗਭਗ 30 ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦਾ ਅਧਿਐਨ ਕੀਤਾ ਤੇ ਉਸ ਤੋਂ ਬਾਅਦ ਉਸਨੇ ਤਿਰੰਗਾ ਡਿਜ਼ਾਈਨ ਕੀਤਾ। India Flag

ਕੌਣ ਸਨ ਇੲ ਪਿੰਗਾਲੀ ਵੈਂਕਈਆ?

19 ਸਾਲ ਦੀ ਉਮਰ ’ਚ, ਆਂਧਰਾ ਦੇ ਮਛਲੀਪਟਨਮ ਦੇ ਨੇੜੇ ਇੱਕ ਪਿੰਡ ਦੇ ਨਿਵਾਸੀ ਪਿੰਗਾਲੀ ਵੈਂਕਈਆ ਬ੍ਰਿਟਿਸ਼ ਫੌਜ ’ਚ ਇੱਕ ਜਨਰਲ ਬਣੇ ਤੇ ਬਾਅਦ ’ਚ ਦੱਖਣੀ ਅਫਰੀਕਾ ’ਚ ਐਂਗਲੋ-ਬੋਅਰ ਯੁੱਧ ਦੌਰਾਨ ਮਹਾਤਮਾ ਗਾਂਧੀ ਨੂੰ ਮਿਲੇ। ਇਸ ਤੋਂ ਬਾਅਦ ਹੀ ਉਸਨੇ ਤਿਰੰਗਾ ਬਣਾਇਆ। India Flag

ਕਿੰਨਾ ਹੈ ਰਾਸ਼ਟਰੀ ਝੰਡੇ ਦਾ ਆਕਾਰ?

ਰਾਸ਼ਟਰੀ ਝੰਡੇ ਦਾ ਮਿਆਰੀ ਆਕਾਰ ਲੰਬਾਈ ਤੇ ਚੌੜਾਈ ਦੇ ਅਨੁਪਾਤ ’ਚ 3:2 ਰੱਖਿਆ ਜਾਣਾ ਹੈ, ਇਸ ਵਿੱਚ ਤਿੰਨੋਂ ਰੰਗਾਂ ਦੀਆਂ ਧਾਰੀਆਂ ਖਿਤਿਜੀ ਹਨ, ਖਾਦੀ ਦੀ ਵਰਤੋਂ ਮਿਆਰੀ ਝੰਡਾ ਬਣਾਉਣ ਲਈ ਕੀਤੀ ਜਾਂਦੀ ਹੈ।