
ਜਲੰਧਰ (ਸੱਚ ਕਹੂੰ ਨਿਊਜ਼)। Punjab Electricity News: ਅੱਜ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਰਹੇਗੀ। ਪਾਵਰਕਾਮ ਵੱਲੋਂ ਚਿਲਡਰਨ ਪਾਰਕ ਵਿਖੇ ਸਥਿਤ 132 ਕੇਵੀ ਪਾਵਰਹਾਊਸ ਤੋਂ ਚੱਲਣ ਵਾਲੇ 11 ਕੇਵੀ ਨਿਊ ਜਵਾਹਰ ਨਗਰ ਫੀਡਰ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਬੰਧਤ ਖੇਤਰਾਂ ’ਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਕੱਟ ਦਿੱਤੀ ਜਾਵੇਗੀ। ਮੁਰੰਮਤ ਕੰਮ ਦੌਰਾਨ ਜਿਨ੍ਹਾਂ ਖੇਤਰਾਂ ’ਚ ਬਿਜਲੀ ਸਪਲਾਈ ਠੱਪ ਰਹੇਗੀ।
ਇਹ ਖਬਰ ਵੀ ਪੜ੍ਹੋ : 2000 ਰੁਪਏ ਖਾਤਿਆਂ ਵਿੱਚ ਭੇਜ ਰਹੀ ਸਰਕਾਰ, ਇਸ ਦਿਨ ਹੋਣਗੇ ਜਾਰੀ, ਆਉਣ ਵਾਲਾ ਐ SMS, ਕਰੋ ਚੈੱਕ
ਉਨ੍ਹਾਂ ’ਚ ਬਤਰਦਾਸ ਕਲੋਨੀ, ਨਿਊ ਜਵਾਹਰ ਨਗਰ, ਰੇਡੀਓ ਕਲੋਨੀ, ਗਾਰਡਨ ਕਲੋਨੀ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਹਾਂਵੀਰ ਮਾਰਗ, ਏਪੀਜੇ ਸਕੂਲ ਤੇ ਕਾਲਜ ਰੋਡ, ਗੁਰੂ ਨਾਨਕ ਮਿਸ਼ਨ ਚੌਕ ਤੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਹਨ। ਪਾਵਰਕਾਮ ਦੇ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਬਿਜਲੀ ਕੱਟ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਰੋਜ਼ਾਨਾ ਦੇ ਕੰਮ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਬੇਨਤੀ ਕੀਤੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ। Punjab Electricity News