Malout News: ਚੰਦਰ ਮਾਡਲ ਹਾਈ ਸਕੂਲ ਮਲੋਟ ਦੀ ਵਿਦਿਆਰਥਣਾਂ ਨੇ ਰੰਗ ਬਰੰਗੀ ਪੋਸ਼ਾਕਾਂ ਪਾ ਕੇ ਤੀਜ ਦੇ ਤਿਉਹਾਰ ‘ਤੇ ਮਚਾਇਆ ਧਮਾਲ

Malout News
Malout News: ਚੰਦਰ ਮਾਡਲ ਹਾਈ ਸਕੂਲ ਮਲੋਟ ਦੀ ਵਿਦਿਆਰਥਣਾਂ ਨੇ ਰੰਗ ਬਰੰਗੀ ਪੋਸ਼ਾਕਾਂ ਪਾ ਕੇ ਤੀਜ ਦੇ ਤਿਉਹਾਰ 'ਤੇ ਮਚਾਇਆ ਧਮਾਲ

Malout News: ਮਲੋਟ (ਮਨੋਜ)। ਨਿਊ ਗੋਬਿੰਦ ਨਗਰ ਵਿੱਚ ਸਥਿਤ ਚੰਦਰ ਮਾਡਲ ਹਾਈ ਸਕੂਲ ਮਲੋਟ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵਿਦਿਆਰਥਣਾਂ ਨੇ ਰੰਗ ਬਰੰਗੀਆਂ ਪੋਸ਼ਾਕਾਂ ਪਾ ਕੇ ਅਤੇ ਨੱਚ ਟੱਪ ਕੇ ਪੁਰਾਤਨ ਤਿਉਹਾਰ ਤੀਜ ਨੂੰ ਬਹੁਤ ਹੀ ਸੰਜੀਦਗੀ ਨਾਲ ਮਨਾਇਆ। ਸਕੂਲ ਦੇ ਐਮ ਡੀ ਸੀ.ਐਮ. ਸੁਥਾਰ ਅਤੇ ਮੁੱਖ ਅਧਿਆਪਕਾ ਰਜਨੀ ਸੁਥਾਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

Malout News

ਉਹਨਾਂ ਬੱਚਿਆਂ ਦੇ ਹੁਨਰ ਦੀ ਤਾਰੀਫ ਕੀਤੀ ਅਤੇ ਤੀਆਂ ਦੀ ਮੁਬਾਰਕਬਾਦ ਦਿੰਦੇ ਹੋਏ ਅਗਾਹ ਕੀਤਾ ਕਿ ਤਿਉਹਾਰਾਂ ਦੇ ਨਾਲ ਨਾਲ ਸਾਡੀ ਪੁਰਾਣੀ ਅਤੇ ਸਵਸਥ ਵਿਰਾਸਤ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਦੇਸ਼ ਭਗਤੀ, ਮਾਤਾ ਪਿਤਾ ਦੀ ਸੇਵਾ ਕਰਨਾ ਅਤੇ ਆਪਣਾ ਜੀਵਨ ਅਨੁਸ਼ਾਸਿਤ ਰੱਖਣਾ ਬਹੁਤ ਜਰੂਰੀ ਹੈ। Malout News

Malout News

ਇਸ ਮੌਕੇ ਤੀਜ ਦੇ ਤਿਉਹਾਰ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ ਕੌਰ, ਕੰਚਨ ਰਾਣੀ, ਮੀਨੂੰ ਫੁਟੇਲਾ, ਜੋਤੀ ਕਟਾਰੀਆ, ਸਿਮਰਜੀਤ ਕੌਰ, ਪੂਜਾ ਰਾਣੀ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਸਨੇਹਾ ਮਾਰੀਆ, ਅਮਨਦੀਪ ਅਤੇ ਰੀਤੂ ਬਾਲਾ ਹਾਜ਼ਰ ਸਨ।