Colonel Bath Case: ਕਰਨਲ ਬਾਠ ਕੁੱਟਮਾਰ ਮਾਮਲਾ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕੀਤੀ ਵਿਭਾਗੀ ਕਾਰਵਾਈ ਪੂਰੀ

Colonel Bath Case
Colonel Bath Case: ਕਰਨਲ ਬਾਠ ਕੁੱਟਮਾਰ ਮਾਮਲਾ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕੀਤੀ ਵਿਭਾਗੀ ਕਾਰਵਾਈ ਪੂਰੀ

ਚਾਰ ਇੰਸਪੈਕਟਰਾਂ ਸਮੇਤ ਦੋ ਪੁਲਿਸ ਵਾਲਿਆਂ ਖਿਲਾਫ ਲਏ ਸਖਤ ਐਕਸ਼ਨ | Colonel Bath Case

  • ਤਿੰਨ ਸਾਲ ਦੀ ਸੇਵਾ ਵਿੱਚ ਕਟੌਤੀ, ਨਹੀਂ ਮਿਲੇਗਾ ਵਾਧਾ | Colonel Bath Case
  • ਤਰੱਕੀ ਵੀ ਨਹੀਂ ਮਿਲੇਗੀ, ਮੁਅੱਤਲੀ ਜਾਰੀ ਰਹੇਗੀ

Colonel Bath Case: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਵਿਭਾਗੀ ਕਾਰਵਾਈ ਪੂਰੀ ਕਰਦਿਆਂ ਚਾਰ ਇੰਸਪੈਕਟਰਾਂ ਸਮੇਤ ਦੋ ਪੁਲਿਸ ਮੁਲਾਜ਼ਮਾਂ ਖਿਲਾਫ ਵੱਡੇ ਐਕਸ਼ਨ ਲਏ ਗਏ ਹਨ। ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਬਾਠ ਵੱਲੋਂ ਇਸ ਸਬੰਧੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਧੰਨਵਾਦ ਕੀਤਾ ਹੈ। ‌

ਇਨ੍ਹਾਂ ਚਾਰ ਇੰਸਪੈਕਟਰਾਂ ਵਿੱਚ ਸ਼ਾਮਿਲ ਇੰਸਪੈਕਟਰ ਹੈਰੀ ਬੋਪਾਰਾਏ, ਇੰਸਪੈਕਟਰ ਰੌਣੀ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਸਮੇਤ ਦੋ ਪੁਲਿਸ ਮੁਲਾਜ਼ਮ ਸ਼ਾਮਲ ਹਨ। ਐਸਐਸਪੀ ਵਰੁਣ ਸ਼ਰਮਾ ਵੱਲੋਂ ਕੀਤੀ ਵਿਭਾਗੀ ਕਾਰਵਾਈ ਮੁਤਾਬਕ ਇਨ੍ਹਾਂ ਪੁਲਿਸ ਇੰਸਪੈਕਟਰਾਂ ਸਮੇਤ ਪੁਲਿਸ ਮੁਲਾਜ਼ਮਾਂ ਦੀ ਤਿੰਨ ਸਾਲਾਂ ਦੀ ਸੇਵਾ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਤਿੰਨ ਸਾਲਾਂ ਦੌਰਾਨ ਇਹਨਾਂ ਨੂੰ ਕੋਈ ਵਾਧਾ ਨਹੀਂ ਮਿਲੇਗਾ।

Colonel Bath Case

ਇਸ ਤੋਂ ਇਲਾਵਾ ਇਹਨਾਂ ਨੂੰ ਤਿੰਨ ਸਾਲਾਂ ਦੇ ਵਿੱਚ ਕੋਈ ਤਰੱਕੀ ਨਹੀਂ ਮਿਲੇਗੀ ਅਤੇ ਨਾ ਹੀ ਕੋਈ ਵਾਧੂ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਇਹਨਾਂ ਦੀ ਮੁਅੱਤਲੀ ਵੀ ਜਾਰੀ ਰਹੇਗੀ ਅਤੇ ਇਹਨਾਂ ਦੀ ਪੋਸਟਿੰਗ ਪਟਿਆਲਾ ਤੋਂ ਬਾਹਰ ਕੀਤੀ ਗਈ ਹੈ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਇਹ ਆਪਣੇ ਵਿਭਾਗੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਉਹ ਉਨਾਂ ਦੇ ਧੰਨਵਾਦੀ ਹਨ।

Read Also : ਨਸ਼ੇ ਦੀ ਆਦਤ ਨੇ ਕਰਵਾਇਆ ਕਾਰਾ, ਘਰ ਦੇ ਸਾਰੇ ਭਾਂਡੇ ਵੇਚ ਕੇ ਪੂਰੀ ਨਾ ਪਈ ਤਾਂ ਕੀਤੀ ਘਿਣੌਨੀ ਹਰਕਤ

ਉਨ੍ਹਾਂ ਕਿਹਾ ਕਿ ਐਸਐਸਪੀ ਵਰੁਣ ਸ਼ਰਮਾ ਨੇ ਉਨਾਂ ਨੂੰ ਜੋ ਭਰੋਸਾ ਦਿੱਤਾ ਤੁਸੀਂ ਉਸ ਤੇ ਉਹ ਪਰੀ ਤਰ੍ਹਾਂ ਕਾਇਮ ਰਹੇ ਹਨ ਜਦਕਿ ਪਿਛਲੇ ਐਸਐਸਪੀ ਡਾ. ਨਾਨਕ ਸਿੰਘ ਜੋ ਕਿ ਹੁਣ ਡੀਆਈਜੀ ਪ੍ਰਮੋਟ ਹੋ ਚੁੱਕੇ ਸਨ, ਉਹਨਾਂ ਵੱਲੋਂ 45 ਦਿਨਾਂ ਵਿੱਚ ਵਿਭਾਗੀ ਕਾਰਵਾਈ ਪੂਰੀ ਕਰਨ ਦੀ ਗੱਲ ਆਖੀ ਗਈ ਸੀ ਪਰ 80 ਤੋਂ ਵੱਧ ਦਿਨ ਬੀਤ ਜਾਣ ਦੇ ਬਾਵਜ਼ੂਦ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਆਪਣੇ ਇੰਸਪੈਕਟਰਾਂ ਸਮੇਤ ਪੁਲਿਸ ਮੁਲਾਜ਼ਮਾਂ ਦਾ ਬਚਾਅ ਕੀਤਾ ਗਿਆ।

ਦੱਸਣਯੋਗ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਇਹ ਕੁੱਟਮਾਰ ਕੇਸ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਸੀਬੀਆਈ ਵੱਲੋਂ ਵੀ ਆਪਣੀ ਜਾਂਚ ਕੀਤੀ ਜਾ ਰਹੀ, ਜਿਸ ਦੌਰਾਨ ਇਹਨਾਂ ਇੰਸਪੈਕਟਰਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।