
Teej Mela Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਲੱਬ ਵੱਲੋਂ ਅਗਸਤ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:45 ਤੱਕ ਸਾਉਣ ਮਹੀਨ ਦਾ ਪ੍ਰਸਿੱਧ ਤਿਉਹਾਰ ਮਨਾਉਂਦਿਆਂ ‘ਤੀਆਂ ਦਾ ਮੇਲਾ’ ਦੇਸ਼ ਭਗਤ ਪੰਡਤ ਚੇਤੰਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਰਵਾਇਆ ਜਾਵੇਗਾ।
ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਇਹ ਮੇਲਾ ਔਰਤਾਂ ਲਈ ਹੋਵੇਗਾ। ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ.ਫ਼ਰੀਦਕੋਟ ਸ਼ਾਮਲ ਹੋਣਗੇ। ਕਲੱਬ ਦੇ ਮੈਂਬਰ ਕਾਲੀ ਪੈਂਟ ਅਤੇ ਚਿੱਟੀ ਕਮੀਜ਼ ਡਰੈਸ ਦੇ ਰੂਪ ’ਚ ਪਹਿਨ ਕੇ ਸ਼ਾਮਲ ਹੋਣਗੇ। ਮੇਲੇ ਦੌਰਾਨ ਔਰਤਾਂ ਅਤੇ ਮੁਟਿਆਰਾਂ ਵਾਸਤੇ ਪੀਂਘਾ ਲਗਾਈਆਂ ਜਾਣਗੀਆਂ, ਆਕਰਸ਼ਕ ਸੈਲਫ਼ੀ ਪੁਆਇੰਟ ਬਣਾਏ ਜਾਣਗੇ। ਬੱਚਿਆਂ ਦੇ ਮੰਨੋਰੰਜਨ ਲਈ ਮਿੱਕੀ-ਮਾਊਸ ਲਿਆਂਦੇ ਜਾਣਗੇ। ਮੇਲੇ ਦੌਰਾਨ ਮਨਮੋਹਕ ਸੱਭਿਆਚਾਰਕ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਗੀਆਂ।
ਇਹ ਵੀ ਪੜ੍ਹੋ: Punjab Smart Meters Update: ਪੰਜਾਬ ’ਚ ਲੱਗਣ ਵਾਲੇ Smart Meter ਸਬੰਧੀ ਵੱਡੀ ਖਬਰ, ਸਰਕਾਰ ਨੇ ਦਿੱਤੀ ਜਾਣਕਾਰੀ
ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਵਿੰਦਰ ਕੌਰ ਨਿਭਾਉਣਗੇ। ਮੀਟਿੰਗ ਦੌਰਾਨ ਤੀਆਂ ਦੇ ਮੇਲੇ ਦੀ ਸਫ਼ਲਤਾ ਵਾਸਤੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੌਕੇ ਮੇਲੇ ਦੇ ਪ੍ਰਬੰਧਾਂ ਲਈ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਪਹੁੰਚੇ ਸਮੂਹ ਮੈਂਬਰਾਂ ਨੂੰ ਕਲੱਬ ਦੇ ਸਕੱਤਰ ਡਾ. ਬਲਜੀਤ ਸ਼ਰਮਾ ਗੋਲੇਵਾਲਾ ਨੇ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਆਉਂਦੇ ਦਿਨਾਂ ’ਚ ਕਲੱਬ ਵੱਲੋਂ ਕੈਂਸਰ ਚੈੱਕਅੱਪ ਕੈਂਪ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਲਗਾਇਆ ਜਾਵੇਗਾ। ਇਸ ਮੀਟਿੰਗ ’ਚ ਰਾਜਿੰਦਰ ਦਾਸ ਰਿੰਕੂ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ ਜੌਹਰ, ਅਜੈਪਾਲ ਸ਼ਰਮਾ, ਰਾਜਿੰਦਰ ਬਾਂਸਲ ਆੜੀ, ਜਸਪ੍ਰੀਤ ਸਿੰਘ, ਸਤਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰਾਜਾ, ਪਰਮਜੀਤ ਸਿੰਘ ਪੰਮਾ ਮੈਂਬਰ ਹਾਜ਼ਰ ਸਨ। Teej Mela Punjab