Punjab Road Accident: ਟੈਂਪੂ ਸਰਹਿੰਦ ਨਹਿਰ ’ਚ ਡਿੱਗਣ ਨਾਲ 6 ਸ਼ਰਧਾਲੂਆਂ ਦੀ ਮੌਤ, ਪੰਜ ਲਾਪਤਾ
- ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਵਿੱਚ ਸੋਗ ਦੀ ਲਹਿਰ | Punjab Road Accident
Punjab Road Accident: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਮਾਲੇਰਕੋਟਲਾ-ਲੁਧਿਆਣਾ ਰੋਡ ’ਤੇ ਪਿੰਡ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਨਾਲ 6 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 5-6 ਸ਼ਰਧਾਲੂ ਹਾਲੇ ਵੀ ਲਾਪਤਾ ਹਨ। ਹਾਦਸੇ ਕਾਰਨ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ਵਿੱਖੇ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਸਾਰੇ ਪੀੜਤ ਇਸੇ ਪਿੰਡ ਤੋਂ ਹਨ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ। ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਛੋਟਾ ਹਾਥੀ ਟੈਂਪੂ (ਪੀਬੀ 5ਏ ਐਨ 5072) ਰਾਹੀਂ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਬੀਤੀ ਰਾਤ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ ਜਿਸ ਕਾਰਨ ਲਗਭਗ ਦਸ ਵਿਅਕਤੀਆਂ ਦੇ ਡੁੱਬਣ ਦਾ ਖਦਸਾ ਬਣਿਆ ਹੋਇਆ ਸੀ। ਪਤਾ ਲੱਗਦਿਆਂ ਹੀ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਓਰ ਰਹਿਮਾਨ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਲ੍ਹੇ ਦੇ ਡੀਸੀ ਐਸਐਸਪੀ ਮੌਕੇ ’ਤੇ ਪੁੱਜੇ ਤੇ ਪੂਰੇ ਪ੍ਰਸ਼ਾਸ਼ਨ ਅਤੇ ਲੋਕਾਂ ਦੇ ਸਹਿਯੋਗ ਨਾਲ ਸਮੇਂ ਸਿਰ ਕਰਵਾਈ ਕਰਦੇ ਹੋਏ 16 ਸ਼ਰਧਾਲੂਆਂ ਨੂੰ ਜਿੰਦਾ ਨਹਿਰ ਵਿਚੋਂ ਬਾਹਰ ਕੱਢਿਆ ਗਿਆ।
Punjab Road Accident
ਮਾਤਾ ਨੈਣਾ ਦੇਵੀ ਦਰਬਾਰ ਤੋਂ ਮੱਥਾ ਟੇਕ ਵਾਪਸ ਆ ਰਿਹਾ ਸ਼ਰਧਾਲੂਆ ਦਾ ਭਰਿਆ ਟੈਂਪੂ ਅਹਿਮਦਗੜ ਦੇ ਨਜਦੀਕ ਜਾਂਗੇੜਾ ਪੁਲ ਤੋਂ ਰਾੜਾ ਸਾਹਿਬ ਵਾਲੀ ਸਾਈਡ ਜੰਗੇੜ੍ਹਾ ਪੁਲ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਨਹਿਰ (ਬਠਿੰਡਾ ਬ੍ਰਾਂਚ) ਵਿੱਚ ਡਿੱਗ ਗਿਆ।ਟੈਂਪੂ ਵਿੱਚ 26 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਹ ਸਾਰੇ ਸ਼ਰਧਾਲੂ ਹਲਕਾ ਮਾਲੇਰਕੋਟਲਾ ਦੇ ਪਿੰਡ ਮਾਣਕਹੇੜੀ ਦੇ ਰਹਿਣ ਵਾਲੇ ਸਨ।
ਐੱਸਐੱਚਓ ਮਲੌਦ ਚਰਨਜੀਤ ਸਿੰਘ ਜ ੋਕਿ ਮੌਕੇ ’ਤੇ ਮੌਜ਼ੂਦ ਸਨ, ਉਨ੍ਹਾਂ ਦੱਸਿਆ ਕਿ ਖ਼ਬਰ ਦੀ ਪੂਰੀ ਪੁਸ਼ਟੀ ਨਹੀਂ ਪਰ 16 ਵਿਅਕਤੀਆਂ ਨੂੰ ਜਿੰਦਾ ਬਚਾ ਲਿਆ ਗਿਆ ਹੈ ਤੇ 5 ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਤੇ ਬਾਕੀ 5 ਤੋਂ 6 ਵਿਅਕਤੀ ਨਹਿਰ ਵਿੱਚ ਰੁੜ੍ਹ ਗਏ ਜਿਨਾਂ ਦੀ ਭਾਲ ਜਾਰੀ ਹੈ।
ਇਹ ਖਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਖਤਰਾ! ਵਧ ਗਿਆ ਇਸ ਡੈਮ ’ਚ ਪਾਣੀ
ਲੋਕਾਂ ਦੇ ਦੱਸਣ ਅਨੁਸਾਰ ਪ੍ਰਸ਼ਾਸ਼ਨ ਵੱਲੋ ਯੱਕਦਮ ਕੀਤੀ ਕਾਰਵਾਈ ਨਾਲ ਇਹ ਸੰਭਵ ਹੋਇਆ ਕਿ 16 ਦੇ ਕਰੀਬ ਸ਼ਰਧਾਲੂ ਜਿੰਦਾ ਨਹਿਰ ਵਿਚੋਂ ਕੱਢੇ ਗਏ ਹਨ। ਇਹ ਹਾਦਸਾ ਰਾਤ 9.30 ਵਜੇ ਦੇ ਕਰੀਬ ਵਾਪਰਿਆ। ਜਿਉਂ ਹੀ ਟੈਂਪੂ ਨਹਿਰ ਵਿੱਚ ਡਿੱਗਿਆ ਤਾਂ ਅੱਗੇ ਪਿੱਛੇ ਆ ਰਿਹਾ ਟਰੈਫ਼ਿਕ ਰੁਕ ਗਿਆ ਤੇ ਚੀਕ ਚਿਹਾੜਾ ਪੈ ਗਿਆ। ਨੇੜੇ ਤੇੜੇ ਦੇ ਪਿੰਡਾਂ ਵਿੱਚ ਗੁਰੂਦੁਆਰਾ ਸਾਹਿਬ ਤੋਂ ਅਨਾਉਂਸਮੈਂਟਸ ਕਰਵਾਈ ਗਈ ਤਾਂ ਵੱਡੀ ਗਿਣਤੀ ਵਿੱਚ ਨਜਦੀਕੀ ਪਿੰਡਾਂ ਤੋ ਨੌਜਵਾਨ ਪੁੱਜ ਗਏ ਪਿੰਡਾਂ ਦੇ ਨੌਜਵਾਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਤੇ 16 ਲੋਕਾਂ ਨੂੰ ਜਿੰਦਾ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ।
Punjab Road Accident
ਪਾਣੀ ਦਾ ਵਹਾਅ ਬਹੁਤ ਜਿਆਦਾ ਸੀ ਤੇ ਨਹਿਰ ਕਹਿ ਸਕਦੇ ਹਾਂ ਕਿ ਓਵਰਫਲੋ ਚੱਲ ਰਹੀ ਹੈ।ਰਾਤ ਦਾ ਸਮਾਂ ਹੋਣ ਕਰਕੇ ਵੀ ਕਾਫੀ ਦਿੱਕਤਾਂ ਆਈਆਂ ਪਰ ਫੇਰ ਵੀ ਲੋਕਲ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਲੋਕਾਂ ਦੇ ਸਹਿਯੋਗ ਨਾਲ ਪਾਣੀ ਦੇ ਤੇਜ ਵਹਾਅ ਤੇ ਰਾਤ ਦਾ ਸਮਾਂ ਹੋਣ ਦੇ ਬਾਵਜੂਦ ਵੀ 16 ਵਿਅਕਤੀਆਂ ਨੂੰ ਜਿੰਦਾ ਬਾਹਰ ਕੱਢ ਲਿਆ ਗਿਆ।
ਮੌਕੇ ’ਤੇ ਜ਼ਿਲ੍ਹੇ ਦੇ ਐਸਐਸਪੀ ਤੇ ਡੀਸੀ ਤੇ ਪੂਰਾ ਪੁਲਿਸ ਅਮਲਾ ਪੁੱਜ ਗਿਆ ਸੀ। ਤੁਰੰਤ ਗੋਤਾ ਖੋਰਾ ਦੀ ਮੱਦਦ ਨਾਲ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਡਰਾਈਵਰ ਵੀ ਜਿੰਦਾ ਹੈ ਪ੍ਰੰਤੂ ਸਾਡੇ ਜਾਣ ਤਕ ਉਹ ਉਥੇ ਮੌਜੂਦ ਨਹੀਂ ਸੀ ਉਹ ਹੀ ਦੱਸ ਸਕਦਾ ਹੈ ਕਿ ਘਟਨਾ ਕਿਸ ਤਰਾਂ ਵਾਪਰੀ ਪ੍ਰੰਤੂ ਫਿਰ ਕੁੱਝ ਲੋਕ ਦੱਸ ਰਹੇ ਸਨ ਕਿ ਸ਼ਾਇਦ ਉਸ ਨੂੰ ਨੀਂਦ ਆ ਗਈ ਜਾਂ ਸਾਹਮਣੇ ਤੋਂ ਆ ਰਹੇ ਟਰੈਫ਼ਿਕ ਦੀਆਂ ਲਾਈਟਾਂ ਦੀ ਲਿਸ਼ਕੋਰ ਪੈ ਗਈ।
ਮਾਣਕਵਾਲ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਰਹਿਣ ਦੌਰਾਨ ਇੱਕ ਛੋਟੀ ਕੁੜੀ ਤੋਂ ਇਲਾਵਾ ਪੰਜ ਹੋਰ ਵਿਅਕਤੀ ਅਜੇ ਵੀ ਲਾਪਤਾ ਹਨ। ਰਾਹਤ ਕਾਰਜਾਂ ਵਿੱਚ ਔਕੜਾਂ ਇਸ ਕਾਰਨ ਵੀ ਆ ਰਹੀਆਂ ਹਨ ਕਿ ਕਿਸੇ ਵੀ ਪਿੰਡ ਵਾਸੀ ਜਾਂ ਪੀੜਤ ਪਰਿਵਾਰ ਨੂੰ ਟੈਂਪੂ ਵਿੱਚ ਸਵਾਰ ਕੁੱਲ ਸਵਾਰੀਆਂ ਦੀ ਗਿਣਤੀ ਬਾਰੇ ਨਹੀਂ ਪਤਾ ਸੀ।