HTET Update: ਭਿਵਾਨੀ। ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਪੇਪਰ ਦੇਣ ਵਾਲੇ ਉਮੀਦਵਾਰਾਂ ਨੂੰ ਇਹ ਖਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਬੋਰਡ ਨੇ ਪੇਪਰ ਦੇ ਸੈਂਟਰ ’ਚ ਬਦਲਾਅ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਜ਼ਿਲ੍ਹਾ ਸਰਸਾ ਦਾ ਇੱਕ ਪ੍ਰੀਖਿਆ ਕੇਂਦਰ ਬਦਲਿਆ ਗਿਆ ਹੈ।
ਬੋਰਡ ਨੇ ਪੱਤਰ ਜਾਰੀ ਕਰਕੇ ਲਿਖਿਆ ਹੈ ਕਿ ਹਰਿਆਣਾ ਅਧਿਆਪਕ ਪਾਤਰਤਾ ਪ੍ਰਖਿਆ 2024 ਦਾ ਸੰਚਾਲਨ 30 ਜੁਲਾਈ 2025 (ਬੁੱਧਵਾਰ) ਤੇ 31 ਜੁਲਾਈ 2025 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਰਸਾ ’ਚ ਸੀਾਪਿਤ ਕੀਤੇ ਗਏ ਪ੍ਰੀਖਿਆ ਕੇਂਦਰ ’ਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਬਦਲਾਅ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਸਰਸਾ ਦਾ ਸੈਂਟਰ ਕੋਡ- 17040, ਸਰਸਾ- 40, ਪੀਐਮ ਸ੍ਰੀ ਕੇਂਦਰੀਆ ਵਿਦਿਆਲਿਆ ਨੰ. 1 ਵਾਲਾ ਸੈਂਟਰ ਬਦਲ ਕੇ ਸੈਂਟਰ ਕੋਡ- 17042, ਸਰਸਾ – 42, ਆਰਿਆ ਸੀਨੀਅਰ ਸੈਕੰਡਰੀ ਸਕੂਲ, ਪਟੇਲ ਬਸਤੀ ਕਰ ਦਿੱਤਾ ਗਿਆ ਹੈ। HTET Update
Read Also : Punjab In Rain: ਸੂਬੇ ਦੇ ਕਈ ਖੇਤਰਾਂ ’ਚ ਪਿਆ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਪਹਿਲਾਂ ਬਣਾਏ ਗਏ ਕੇਂਦਰ ’ਤੇ ਬਿਠਾਏ ਗਏ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਡਮਿਟ ਕਾਰਡ ਦੁਬਾਰਾ ਡਾਊਨਲੋਡ ਕਰਦੇ ਹੋਏ ਨਵੇਂ ਪ੍ਰੀਖਿਆ ਕੇਂਦਰ ’ਚ ਦਰਸਾਏ ਗਏ ਨਵੇਂ ਕੇਂਦਰ ਵਾਲਾ ਐਡਮਿਟ ਕਾਰਡ ਲੈ ਕੇ ਪ੍ਰੀਖਿਆ ਕੇਂਦਰ ’ਚ ਪਹੁੰਚਣਾ ਯਕੀਨੀ ਬਣਾਉਣ। ਇਹ ਪੱਤਰ ਸਕੱਤਰ ਨੂੰ ਜਾਰੀ ਕੀਤਾ ਗਿਆ ਹੈ।
ਦੇਖੋ ਜਾਰੀ ਕੀਤਾ ਗਿਆ ਪੱਤਰ…