Punjab News: ਅਧਿਕਾਰੀ ਨਹੀਂ ਮੰਨਦੇ ਮੁੱਖ ਮੰਤਰੀ ਦੇ ਆਦੇਸ਼, ਲਟਕ ਰਹੀਆਂ ਨੇ ਮੰਗਾਂ : ਢਿੱਲੋਂ

Punjab News
Punjab News: ਅਧਿਕਾਰੀ ਨਹੀਂ ਮੰਨਦੇ ਮੁੱਖ ਮੰਤਰੀ ਦੇ ਆਦੇਸ਼, ਲਟਕ ਰਹੀਆਂ ਨੇ ਮੰਗਾਂ : ਢਿੱਲੋਂ

Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਆਦੇਸ਼ ਉਨ੍ਹਾਂ ਦੇ ਅਧਿਕਾਰੀ ਹੀ ਮੰਨਣ ਤੋਂ ਇੰਨਕਾਰੀ ਹਨ, ਜਿਸ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਵੀ ਕੋਈ ਹੱਲ ਨਹੀਂ ਨਿੱਕਲ ਰਿਹਾ।

ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਵੀ ਲੱਗਭੱਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ, ਇਸ ਦੌਰਾਨ ਯੂਨੀਅਨ ਦੇ ਆਗੂਆਂ ਦੀਆਂ ਅਨੇਕਾਂ ਮੀਟਿੰਗਾਂ ਸਰਕਾਰ ਅਤੇ ਮੈਨੇਜਮੈਂਟ ਨਾਲ ਹੋ ਚੁੱਕੀਆਂ ਹਨ। ਬਾਵਜ਼ੂਦ ਇਸਦੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਉਨ੍ਹਾਂ ਕਿਹਾ ਕਿ ਹਰ ਮੀਟਿੰਗ ’ਚ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਹਨ। Punjab News

Read Also : Sophia Qureshi: ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨਾਲ ਅਨੁਪਮ ਖੇਰ ਨੇ ਕੀਤੀ ਮੁਲਾਕਾਤ

ਇੱਥੇ ਤੱਕ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇੱਕ ਕਮੇਟੀ ਵੀ ਗਠਿਤ ਕੀਤੀ ਸੀ। ਜਿਸ ਨੇ ਇੱਕ ਮਹੀਨੇ ਦੇ ਵਿਚ ਕੰਟਰੈਕਟ ਵਰਕਰਜ ਨੂੰ ਪੱਕੇ ਕਰਨ, ਆਊਟ ਸੋਰਸ ਮੁਲਾਜਮਾ ਨੂੰ ਕੰਟਰੈਕਟ ’ਤੇ ਕਰਨ, ਤਨਖਾਹਾਂ ਵਿਚ ਇਕਸਾਰਤਾ, ਮਾਰੂ ਕੰਡੀਸ਼ਨਾਂ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨਾ ਅਤੇ ਵਿਭਾਗਾ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪਾਲਿਸੀ ਬਣਾ ਕੇ ਹੱਲ ਕਰਨ ਲਈ ਕਿਹਾ ਸੀ।

ਪ੍ਰੰਤੂ ਦਿੱਤੇ ਸਮੇਂ ਅਨੁਸਾਰ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਸਿਰਫ ਲਾਰੇ ’ਤੇ ਲਾਰਾ ਲਾ ਕੇ ਸਮਾਂ ਟਪਾਇਆ ਜਾ ਰਿਹਾ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਮਨੇਜਮੈਂਟ ਨੇ 28 ਜੁਲਾਈ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਤੁਰੰਤ  ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਧਰਨੇ ਦਿੱਤੇ ਜਾਣਗੇ।