Ludhiana News: ਅੱਗ ਲੱਗਣ ਕਾਰਨ ਮਸ਼ੀਨਰੀ ਸਣੇ ਕਰੋੜਾਂ ਦਾ ਕੱਪੜਾ ਸੜਿਆ

Ludhiana News
Ludhiana News: ਅੱਗ ਲੱਗਣ ਕਾਰਨ ਮਸ਼ੀਨਰੀ ਸਣੇ ਕਰੋੜਾਂ ਦਾ ਕੱਪੜਾ ਸੜਿਆ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ਲੁਧਿਆਣਾ ਵਿਖ਼ੇ ਬਹਾਦੁਰ ਕੇ ਰੋਡ ‘ਤੇ ਉਸ ਸਮੇਂ ਮਾਹੌਲ ਤਣਾਅ ਪੂਰਨ ਬਣ ਗਿਆ ਜਦੋਂ ਇੱਕ ਫੈਕਟਰੀ ਨੂੰ ਅਚਾਨਕ ਹੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਫੈਕਟਰੀ ਅੰਦਰ ਪੈ ਮਸ਼ੀਨਰੀ ਦੇ ਨਾਲ ਨਾਲ ਉੱਥੇ ਪਿਆ ਕੱਪੜਾ ਵੀ ਸੜ ਗਿਆ ਪਰ ਫੈਕਟਰੀ ਵਰਕਰਾਂ ਦੀ ਚੰਗੀ ਕਿਸਮਤ ਦੇ ਚਲਦੇ ਜਾਨੀ ਨੁਕਸਾਨ ਦਾ ਬਚਾਅ ਹੀ ਰਿਹਾ।

ਸ਼ੁਰੂ ਵਿੱਚ ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਅੱਗ ਦੀਆਂ ਲੈਪ ਟਾਂ ਵੱਧ ਰਹੀਆਂ ਸਨ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਲਗਭਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ 7 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।ਨਾਈਟ ਸ਼ਿਫਟ ਵਿੱਚ ਕੰਮ ਕਰ ਰਹੇ ਸਨ।

ਫੈਕਟਰੀ ਕਾਮਿਆਂ ਨੇ ਭੱਜ ਕੇ ਬਚਾਈ ਜਾਨ | Ludhiana News

ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੀਤਿਸ਼ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਰਾਤ ਨੂੰ ਫੈਕਟਰੀ ਤੋਂ ਘਰ ਚਲੇ ਗਏ ਸਨ। ਰਾਤ ਨੂੰ ਵਰਕਰ ਨਾਈਟ ਸ਼ਿਫਟ ਵਿੱਚ ਕੰਮ ਕਰ ਰਹੇ ਸਨ। ਉਹ ਘਰ ਪਹੁੰਚੇ ਹੀ ਸਨ ਕਿ ਕੁਝ ਸਮੇਂ ਬਾਅਦ ਫੈਕਟਰੀ ਵਰਕਰਾਂ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਅੰਦਰੋਂ ਕੁਝ ਸੜਨ ਦੀ ਬਦਬੂ ਆ ਰਹੀ ਹੈ ਅਤੇ ਧੂੰਆ ਨਿਕਲ ਰਿਹਾ ਹੈ। ਵਰਕਰ ਫੌਰਨ ਫੈਕਟਰੀ ਤੋਂ ਬਾਹਰ ਨਿਕਲ ਗਏ ਅਤੇ ਆਪਣੀ ਜਾਨ ਬਚਾਈ। ਦੇਖਦੇ ਹੀ ਦੇਖਦੇ ਅੱਗ ਫੈਕਟਰੀ ਦੀ ਦੋ ਮੰਜ਼ਿਲਾਂ ਵਿੱਚ ਫੈਲ ਗਈ। Ludhiana News

Read Also : Sophia Qureshi: ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨਾਲ ਅਨੁਪਮ ਖੇਰ ਨੇ ਕੀਤੀ ਮੁਲਾਕਾਤ

ਫਾਇਰ ਅਧਿਕਾਰੀ ਰਾਜਿੰਦਰ ਨੇ ਦੱਸਿਆ ਕਿ ਰਾਤ 9:57 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਕਾਬੂ ਵਿੱਚ ਲਿਆ ਗਿਆ। ਤਕਰੀਬਨ 7 ਤੋਂ 8 ਗੱਡੀਆਂ ਅੱਗ ਬੁਝਾਉਣ ਵਿੱਚ ਲਗੀਆਂ। ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ। ਫਾਇਰ ਬ੍ਰਿਗੇਡ ਅੱਗ ਲਗਣ ਦੇ ਕਾਰਣਾ ਸਬੰਧੀ ਜਾਂਚ ਕਰ ਰਹੀ ਹੈ।